ਨਤੀਜਾ ਐਲਾਨੇ ਜਾਣ 'ਤੇ ਜਦੋਂ ਇਨ੍ਹਾਂ ਪੰਜਾਬੀਆਂ ਨੇ ਅੰਗਰੇਜ਼ੀ 'ਚ ਪਾਈਆਂ ਬੋਲੀਆਂ,ਵੀਡੀਓ ਵਾਇਰਲ
ਪੰਜਾਬ ਦੇ ਨੌਜਵਾਨ ਕੈਨੇਡਾ ਜਾਣ ਲਈ ਹਮੇਸ਼ਾ ਉਤਾਵਲੇ ਰਹਿੰਦੇ ਨੇ । ਇਸ ਲਈ ਵਿਦਿਆਰਥੀ ਮਿਹਨਤ ਕਰਦੇ ਹਨ ਅਤੇ ਜਿਨ੍ਹਾਂ ਨੂੰ ਅੰਗਰੇਜ਼ੀ ਥੋੜੀ ਘੱਟ ਆਉਂਦੀ ਹੈ ਉਹ ਆਈਲੇਟਸ ਸਿੱਖ ਕੇ ਵਿਦੇਸ਼ ਜਾਂਦੇ ਹਨ । ਅੱਜ ਅਸੀਂ ਤੁਹਾਨੂੰ ਇਨ੍ਹਾਂ ਨੌਜਵਾਨਾਂ ਦਾ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ ।
https://www.instagram.com/p/Bz922ClHkPR/
ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਨੌਜਵਾਨ ਆਈਲੈਟਸ 'ਚ ਵਧੀਆ ਬੈਂਡ ਲੈ ਕੇ ਆਉਂਦੇ ਨੇ ਜਿਸ ਤੋਂ ਬਾਅਦ ਨਤੀਜੇ ਐਲਾਨਣ ਵਾਲੀ ਜਗ੍ਹਾ 'ਤੇ ਹੀ ਇਹ ਨੌਜਵਾਨ ਨੱਚਣ ਲੱਗ ਜਾਂਦੇ ਨੇ। ਇਨ੍ਹਾਂ ਨੌਜਵਾਨਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਦੱਸ ਦਈਏ ਕਿ ਪੰਜਾਬ ਦ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਕਾਫੀ ਕਰੇਜ਼ ਹੁੰਦਾ ਹੈ ।ਚੰਗੇ ਭਵਿੱਖ ਅਤੇ ਰੁਜ਼ਗਾਰ ਲਈ ਵਿਦਿਆਰਥੀ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ।