ਫੇਰ ਦੱਸੋ ਤੁਸੀਂ ਕਿਸ ਦੀ ਸਰਦਾਰੀ ਵਾਲੀ ਲੁੱਕ ਉੱਤੇ ਹੋ ਫ਼ਿਦਾ! ਦਿਲਜੀਤ ਦੋਸਾਂਝ,ਐਮੀ ਵਿਰਕ ਜਾਂ ਤਰਸੇਮ ਜੱਸੜ

Written by  Lajwinder kaur   |  May 07th 2019 11:47 AM  |  Updated: May 07th 2019 11:47 AM

ਫੇਰ ਦੱਸੋ ਤੁਸੀਂ ਕਿਸ ਦੀ ਸਰਦਾਰੀ ਵਾਲੀ ਲੁੱਕ ਉੱਤੇ ਹੋ ਫ਼ਿਦਾ! ਦਿਲਜੀਤ ਦੋਸਾਂਝ,ਐਮੀ ਵਿਰਕ ਜਾਂ ਤਰਸੇਮ ਜੱਸੜ

ਪੰਜਾਬੀ ਇੰਡਸਟਰੀ ਜੋ ਕਿ ਦਿਨੋਂ ਦਿਨ ਸਫਲਤਾ ਦੀਆਂ ਉੱਚਾਈਆਂ ਨੂੰ ਛੂਹ ਰਹੀ ਹੈ। ਜਿਸ ਦੇ ਚੱਲਦੇ ਪੰਜਾਬੀ ਫ਼ਿਲਮਾਂ ਦਾ ਰੁਝਾਨ ਵਧਦਾ ਜਾ ਰਿਹਾ ਹੈ। ਇਨ੍ਹਾਂ ਫ਼ਿਲਮਾਂ ‘ਚ ਅਦਾਕਾਰਾਂ ਨੇ ਆਪਣੀ ਸਰਦਾਰੀ ਵਾਲੀ ਲੁੱਕ ਨਾਲ ਸਭ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ।

View this post on Instagram

 

Zyada Khaan Da Nuksaan Hee an?? Andar Wala Samaan Kulbul Kulbul Kar Riha Maharaj ? @vetements_official

A post shared by Diljit Dosanjh (@diljitdosanjh) on

ਹੋਰ ਵੇਖੋ:ਪਾਵ ਧਾਰੀਆ ਤੇ ਅੰਜਲੀ ਤਨੇਜਾ ਲੈ ਕੇ ਆਏ ਨੇ ਪਿਆਰ ਦੇ ਲਫ਼ਜਾਂ ਦੇ ਨਾਲ ਸ਼ਿੰਗਾਰਿਆ ਹੋਇਆ ਗੀਤ ‘ਓਨਲੀ ਲਵ’, ਵੇਖੋ ਵੀਡੀਓ

ਪਹਿਲਾਂ ਗੱਲ ਕਰਦੇ ਹਾਂ ਦਿਲਜੀਤ ਦੋਸਾਂਝ ਦੀ ਜਿਨ੍ਹਾਂ ਨੇ ਆਪਣੀ ਸਰਦਾਰੀ ਵਾਲੀ ਲੁੱਕ ਨਾਲ ਪਾਲੀਵੁੱਡ ਦੇ ਨਾਲ ਬਾਲੀਵੁੱਡ ‘ਚ ਵੀ ਪੂਰੀ ਧੁਮ ਪਾਈ ਹੋਈ ਹੈ। ਉਨ੍ਹਾਂ ਦੀ ਇਸ ਲੁੱਕ ਉੱਤੇ ਲੱਖਾਂ ਹੀ ਕੁੜੀਆਂ ਦਿਲ ਉੱਤੇ ਕਬਜ਼ਾ ਕੀਤਾ ਹੋਇਆ ਹੈ। ਉਹ ਆਪਣੀ ਹਰ ਫ਼ਿਲਮ ‘ਚ ਆਪਣੀ ਸਰਦਾਰੀ ਵਾਲੀ ਲੁੱਕ ‘ਚ ਹੀ ਨਜ਼ਰ ਆਉਂਦੇ ਹਨ।

View this post on Instagram

 

?Sat shri akal ? #tarsemjassar #udaaida #vehlijanta #turbanator #wmk

A post shared by Tarsem Jassar (@tarsemjassar) on

ਹੁਣ ਗੱਲ ਕਰਦੇ ਹਾਂ ‘ਰੱਬ ਦਾ ਰੇਡੀਓ’ ਤੇ ‘ਰੱਬ ਦਾ ਰੇਡੀਓ-2’ ਵਰਗੀ ਸੁਪਰ ਹਿੱਟ ਫ਼ਿਲਮਾਂ ਦੇਣ ਵਾਲੇ ਤਰਸੇਮ ਜੱਸੜ ਦੀ ਜਿਨ੍ਹਾਂ ਦੀ ਸਰਦਾਰੀ ਲੁੱਕ ਦਾ ਤਾਂ ਵੱਖਰਾ ਹੀ ਸਵੈਗ ਹੈ। ਪੱਗ ਤੇ ਸਰਦਾਰੀ ਅਕਸਰ ਉਨ੍ਹਾਂ ਦੇ ਗੀਤ ‘ਚ ਸੁਣਨ ਤੇ ਦੇਖਣ ਨੂੰ ਮਿਲਦੀ ਹੈ। ਉਹ ਖੁਦ ਵੀ ਪੋਚਵੀਂ ਪੱਗ ਬੰਨਣ ਲਈ ਜਾਣੇ ਜਾਂਦੇ ਨੇ। ਉਨ੍ਹਾਂ ਦਾ ਗੀਤ ‘ਟਰਬਨੇਟਰ’ ਆਇਆ ਸੀ ਜਿਸ ਨੂੰ ਸਰੋਤਿਆਂ ‘ਚ ਕਾਫੀ ਮਕਬੂਲ ਹੋਇਆ।

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਤੇ ਅਦਾਕਾਰ ਐਮੀ ਵਿਰਕ ਜੋ ਕਿ ਬਹੁਤ ਜਲਦ ਬਾਲੀਵੁੱਡ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਉਹ ਕਬੀਰ ਖ਼ਾਨ ਦੀ ਫ਼ਿਲਮ ’83 ‘ਚ ਕ੍ਰਿਕਟਰ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਜੇ ਗੱਲ ਕਰੀਏ ਉਨ੍ਹਾਂ ਦੀ ਘੈਂਟ ਸਰਦਾਰੀ ਵਾਲੀ ਲੁੱਕ ਦੀ ਤਾਂ ਉਹ ਆਪਣੀ ਹਰ ਫ਼ਿਲਮ ‘ਚ ਆਪਣੀ ਇਸ ਲੁੱਕ ਨੂੰ ਕਾਇਮ ਰੱਖਦੇ ਹਨ, ਭਾਵੇਂ ਉਹ ਕਿਸਮਤ ਫ਼ਿਲਮ ਦਾ ਸ਼ਹਿਰੀ ਨੌਜਵਾਨ ਜਾਂ ਫੇਰ ਨਿੱਕੇ ਜ਼ੈਲਦਾਰ 2 ਦਾ ਪੇਂਡੂ ਨੌਜਵਾਨ ਹੋਵੇ। ਉਨ੍ਹਾਂ ਨੇ ਆਪਣੀ ਸਰਦਾਰੀ ਵਾਲੀ ਲੁੱਕ ਨਾਲ ਚਾਰੋ ਪਾਸੇ ਵਾਹ ਵਾਹੀ ਖੱਟੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network