ਮਾਈਕਲ ਜੈਕਸਨ ਨੂੰ ਬਾਲਾ ਸਾਹਿਬ ਠਾਕਰੇ ਦੇ ਭਤੀਜੇ ਨੂੰ ਕਿਉਂ ਦੇਣੇ ਪਏ ਸਨ ਚਾਰ ਕਰੋੜ ,ਜਾਣੋ ਪੂਰਾ ਵਾਕਿਆ 

written by Shaminder | January 25, 2019

ਬਾਲਾ ਸਾਹਿਬ ਠਾਕਰੇ ਦੀ ਜ਼ਿੰਦਗੀ 'ਤੇ ਫਿਲਮ  ਰਿਲੀਜ਼ ਹੋ ਚੁੱਕੀ ਹੈ । ਬਾਲਾ ਸਾਹਿਬ ਠਾਕਰੇ ਦੀ ਜ਼ਿੰਦਗੀ 'ਤੇ ਬਣੀ ਇਸ ਫਿਲਮ 'ਚ ਨਵਾਜ਼ੂਦੀਨ ਸਿੱਦੀਕੀ ਨੇ ਉਨ੍ਹਾਂ ਦਾ ਕਿਰਦਾਰ ਨਿਭਾਇਆ ਸੀ । ਬਾਲਾ ਸਾਹਿਬ ਠਾਕਰੇ ਦੀ ਜ਼ਿੰਦਗੀ ਨਾਲ ਸਬੰਧਤ ਕਈ ਰੋਚਕ ਕਿੱਸੇ ਵੀ ਜੁੜੇ ਹੋਏ ਨੇ । ਅਜਿਹੇ ਹੀ ਇੱਕ ਵਾਕਿਆ ਦਾ ਜ਼ਿਕਰ ਅੱਜ ਅਸੀਂ ਕਰਨ ਜਾ ਰਹੇ ਹਾਂ ।ਦਰਅਸਲ ਬਾਲਾ ਸਾਹਿਬ ਨੇ ਉੱਨੀ ਸੋ ਛਿਆਨਵੇਂ 'ਚ ਪੌਪ ਸਟਾਰ ਮਾਈਕਲ ਜੈਕਸਨ ਨੂੰ ਉਨ੍ਹਾਂ ਨੇ ਭਾਰਤ ਬੁਲਾਇਆ ਸੀ ਅਤੇ ਉਸ ਸਮੇਂ ਦਾ ਇਹ ਮਸ਼ਹੂਰ ਗਾਇਕ ਉਨ੍ਹਾਂ ਦੇ ਸੱਦੇ 'ਤੇ ਭਾਰਤ ਵੀ ਆਇਆ ਸੀ ।

ਹੋਰ ਵੇਖੋ: ਬਾਲੀਵੁੱਡ ਵਿੱਚ ਐਂਟਰੀ ਕਰਨ ਵਾਲੇ ਗੀਤਕਾਰ ਜਾਨੀ ਇਸ ਸੁਫਨੇ ਨੂੰ ਕਰਨਾ ਚਾਹੁੰਦੇ ਹਨ ਪੂਰਾ

BALA SAHIB BALA SAHIB

ਜਿਸ ਤੋਂ ਬਾਅਦ ਬਾਲਾ ਸਾਹਿਬ ਠਾਕਰੇ ਦੇ ਭਤੀਜੇ ਰਾਜ ਠਾਕਰੇ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਸੀ । ਇਸ ਦੌਰਾਨ ਉਹ ਬਾਲਾ ਸਾਹਿਬ ਦੇ ਘਰ 'ਚ ਵੀ ਗਏ ਸਨ ਅਤੇ ਕਾਫੀ ਸਮਾ ਉੱਥੇ ਬਿਤਾਇਆ ਸੀ । ਬਾਲਾ ਸਾਹਿਬ ਠਾਕਰੇ ਨੇ ਉਨ੍ਹਾਂ ਨੂੰ ਆਪਣਾ ਚਾਂਦੀ ਦਾ ਤਬਲਾ ਅਤੇ ਤਾਣਪੁਰਾ ਵੀ ਭੇਂਟ ਕੀਤਾ ਸੀ । ਇਹੀ ਨਹੀਂ ਜਦੋਂ ਮਾਈਕਲ ਜੈਕਸਨ ਵਾਪਸ ਜਾਣ ਲੱਗੇ ਤਾਂ ਉਨ੍ਹਾਂ ਨੂੰ ਬਾਲਾ ਸਾਹਿਬ ਦੇ ਭਤੀਜੇ ਬਾਲ ਠਾਕਰੇ ਨੂੰ ਚਾਰ ਕਰੋੜ ਰੁਪਏ ਦੀ ਵੱਡੀ ਰਕਮ ਦੇਣੀ ਪਈ ਸੀ ।

ਹੋਰ ਵੇਖੋ: ਫਿਰੋਜ਼ ਖਾਨ ਕਿਸ ਨੂੰ ਨਚਾ ਰਹੇ ਨੇ ਡੀਜੇ ਉੱਤੇ ,ਵੇਖੋ ਵੀਡਿਓ

bala SAHIB THAKERY bala SAHIB THAKERY

ਦਰਅਸਲ ਓਹਨੀਂ ਦਿਨੀਂ ਰਾਜ ਠਾਕਰੇ ਸ਼ਿਵ ਸੈਨਾ ਉਦਯੋਗ ਦੀ ਕਮਾਨ ਸੰਭਾਲਿਆ ਕਰਦੇ ਸਨ । ਉਨ੍ਹਾਂ ਨੇ ਉੱਨੀ ਸੌ ਛਿਆਨਵੇਂ 'ਚ ਮਹਾਰਾਸ਼ਟਰ ਦੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਮਾਈਕਲ ਜੈਕਸਨ ਦਾ ਕੰਸਰਟ ਰੱਖਿਆ ਹੋਇਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਰਾਜ ਠਾਕਰੇ ਨੂੰ ਇਹ ਵੱਡੀ ਰਕਮ ਦਿੱਤੀ ਸੀ । ਕਿਹਾ ਜਾਂਦਾ ਹੈ ਕਿ ਮਾਈਕਲ ਜੈਕਸਨ ਇਸ ਲਈ ਪਹਿਲਾਂ ਤਿਆਰ ਨਹੀਂ ਸਨ ਪਰ ਮਾਈਕਲ ਜੈਕਸਨ ਨੇ ਜਦੋਂ ਆਪਣੇ ਮੈਨੇਜਰ ਨੂੰ ਪੁੱਛਿਆ ਕਿ ਇਹ ਲੋਕ ਮੇਰੇ ਫੈਨਸ ਹਨ ਤਾਂ ਮੈਨੇਜਰ ਨੇ ਕਿਹਾ ਕਿ ਨਹੀਂ ,ਪਰ ਜੇ ਤੁਸੀਂ ਉਨ੍ਹਾਂ ਦੀ ਮਦਦ ਕਰੋਗੇ ਤਾਂ ਇਹ ਤੁਹਾਡੇ ਫੈਨ ਜ਼ਰੂਰ ਬਣ ਜਾਣਗੇ । ਜਿਸ ਤੋਂ ਬਾਅਦ ਮਾਈਕਲ ਜੈਕਸਨ ਚਾਰ ਕਰੋੜ ਦੇਣ ਲਈ ਤਿਆਰ ਹੋ ਗਏ ਸਨ ।

ਹੋਰ ਵੇਖੋ: ਅਦਾਕਾਰ ਗੋਵਿੰਦਾ ਨੂੰ ਲੱਗਿਆ ਵੱਡਾ ਸਦਮਾ, ਇਕਲੌਤੇ ਭਤੀਜੇ ਦੀ ਮੌਤ, ਨਹੀਂ ਪਹੁੰਚਿਆ ਕੋਈ ਬਾਲੀਵੁੱਡ ਸਟਾਰ

 

MICHAEL JACKSON MICHAEL JACKSON

You may also like