ਕਿਉਂ ਇਸ ਕੁੜੀ ਪਿੱਛੇ ਰੋਏ ਗਾਇਕ ਦਿਲਪ੍ਰੀਤ ਢਿੱਲੋਂ, ਬਿਆਨ ਕੀਤਾ ਜੌਰਡਨ ਸੰਧੂ ਨੇ, ਦੇਖੋ ਵੀਡੀਓ

written by Lajwinder kaur | August 31, 2021

ਗਾਇਕ ਜੌਰਡਨ ਸੰਧੂ  (Jordan Sandhu) ਜੋ ਕਿ ਆਪਣੇ ਨਵੇਂ ਗੀਤ ‘Jis Din Da Shad Gayi’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ। ਇਸ ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ (Dilpreet Dhillon)।

inside image of jis din da shad gayi song released image source- youtube

ਹੋਰ ਪੜ੍ਹੋ : ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ਫੱਟੇ ਦਿੰਦੇ ਚੱਕ ਪੰਜਾਬੀ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਿਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ?

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਅਮਰ ਵਿਰਕ ਦੀ ਕਲਮ ਚੋਂ ਨਿਕਲੇ ਨੇ ਤੇ ਜੌਰਡਨ ਸੰਧੂ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਇਸ ਗੀਤ ਨੂੰ ਗਾਇਆ ਹੈ। ਜੋ ਕਿ ਕਿਤੇ ਨਾ ਕਿਤੇ ਗਾਇਕ ਦਿਲਪ੍ਰੀਤ ਢਿੱਲੋਂ ਉੱਤੇ ਢੁੱਕ ਰਿਹਾ ਹੈ। ਜੀ ਹਾਂ ਇਹ ਅਸੀਂ ਨਹੀਂ ਸਗੋਂ ਉਨ੍ਹਾਂ ਦੇ ਪ੍ਰਸ਼ੰਸਕ ਕਹਿ ਰਹੇ ਨੇ।

Jordan sandhu new song jis din da shad gayi image source- youtube

ਹੋਰ ਪੜ੍ਹੋ : ਪੰਜਾਬੀ ਗਾਇਕ ਜੱਗੀ ਖਰੌੜ ਆਪਣੇ ਇਸ ਮਰਹੂਮ ਦੋਸਤ ਦੀ ਪਹਿਲੀ ਬਰਸੀ ‘ਤੇ ਹੋਏ ਭਾਵੁਕ, ਪੋਸਟ ਪਾ ਕੇ ਸਾਂਝਾ ਕੀਤਾ ਦੁੱਖ

ਵੀਡੀਓ 'ਚ ਦਿਲਪ੍ਰੀਤ ਢਿੱਲੋਂ ਦੀ ਅਦਾਕਾਰੀ ਦੇਖ ਕੇ ਹਰ ਕੋਈ ਇਹ ਕਹਿ ਰਿਹਾ ਹੈ ਕਿ ਇਸ ਗੀਤ ਚ ਉਹ ਆਪਣੀ ਅਸਲ ਜ਼ਿੰਦਗੀ ਦੇ ਦਰਦ ਨੂੰ ਬਿਆਨ ਕਰ ਰਹੇ ਨੇ। ਇਸ ਵੀਡੀਓ ਦੇ ਹੇਠ ਕਈ ਪ੍ਰਸ਼ੰਸਕਾਂ ਦੇ ਕਮੈਂਟ ਆ ਚੁੱਕੇ ਨੇ। ਇੱਕ ਯੂਜ਼ਰ ਨੇ ਲਿਖਿਆ ਹੈ- ਉਹ ਆਪਣੇ ਅਸਲ ਦਰਦ ਨੂੰ ਪੇਸ਼ ਕਰ ਰਹੇ ਨੇ 🥺❤️..ਉਹ ਸੱਚਮੁੱਚ ਅੰਬਰ ਨੂੰ ਮਿਸ ਕਰ ਰਹੇ ਨੇ.. ❤️❤️’ । ਇਸ ਤੋਂ ਇਲਾਵਾ ਕਈ ਹੋਰ ਯੂਜ਼ਰ ਨੇ ਵੀ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

user comments image source- youtube

ਜੇ ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਦਿਲਪ੍ਰੀਤ ਢਿੱਲੋਂ ਦੇ ਨਾਲ ਫੀਮੇਲ ਮਾਡਲ ਸੀਰਤ ਬਾਜਵਾ ਨਜ਼ਰ ਆ ਰਹੀ ਹੈ। ਇਹ ਸੈਡ ਸੌਂਗ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਗੀਤ 'ਚ ਜੱਸੀ ਐਕਸ ਦਾ ਮਿਊਜ਼ਿਕ ਸੁਣਨ ਨੂੰ ਮਿਲ ਰਿਹਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ‘ਚ ਦੇ ਸਕਦੇ ਹੋ।

0 Comments
0

You may also like