ਕੀ ਹੁਣ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਛੱਡਣਗੇ ਟੱਪੂ? ਜਾਣੋ ਸੱਚ

written by Lajwinder kaur | July 01, 2022

 Tapu quits Taarak Mehta Ka Ooltah Chashmah: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਪਿਛਲੇ ਕੁਝ ਦਿਨਾਂ ਤੋਂ ਆਪਣੇ ਕਿਰਦਾਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਸਨ ਕਿ ਸ਼ੋਅ 'ਚ ਟੱਪੂ ਦਾ ਕਿਰਦਾਰ ਨਿਭਾਅ ਰਾਜ ਅਨਾਦਕਟ ਸ਼ੋਅ ਨੂੰ ਛੱਡਣ ਜਾ ਰਹੇ ਹਨ। ਹਾਲਾਂਕਿ ਇਸ ਮਾਮਲੇ 'ਤੇ ਕੋਈ ਆਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਪਰ ਹੁਣ ਖਬਰ ਆ ਰਹੀ ਹੈ ਕਿ ਰਾਜ ਸ਼ੋਅ ਛੱਡ ਰਿਹਾ ਹੈ। ਹੁਣ ਮੰਦਾਰ ਚਾਂਦਵਾਦਕਰ ਯਾਨੀ ਆਤਮਾਰਾਮ ਤੁਕਾਰਾਮ ਭਿੜੇ ਤੋਂ ਰਾਜ ਦੇ ਸ਼ੋਅ ਛੱਡਣ ਦੀ ਖਬਰ ਬਾਰੇ ਪੁੱਛਿਆ ਗਿਆ ਤਾਂ ਅਦਾਕਾਰ ਨੇ ਇਸ ਦੀ ਸੱਚਾਈ ਦੱਸੀ।

ਹੋਰ ਪੜ੍ਹੋ : ਟੀਵੀ ਜਗਤ ਦੀ ਇਸ ਮਸ਼ਹੂਰ ਅਦਾਕਾਰਾ ਦੇ ਰਸੋਈਏ ਨੇ ਛੁਰੇ ਨਾਲ ਜਾਨੋਂ ਮਾਰਨ ਦੀ ਦਿੱਤੀ ਧਮਕੀ, ਜਾਣੋ ਕੀ ਹੈ ਮਾਮਲਾ

tapu

ਹਾਲਾਂਕਿ ਉਨ੍ਹਾਂ ਵਲੋਂ ਦਿੱਤੇ ਗਏ ਜਵਾਬ ਤੋਂ ਕੁਝ ਸਾਫ ਨਹੀਂ ਹੋਇਆ ਪਰ ਲੱਗਦਾ ਹੈ ਕਿ ਰਾਜ ਸ਼ਾਇਦ ਹੁਣ ਇਸ ਸ਼ੋਅ ਦਾ ਹਿੱਸਾ ਨਹੀਂ ਬਣੇਗਾ।

ਮੰਦਾਰ ਚਾਂਦਵਾਦਕਰ ਨੇ ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਕਿਹਾ, 'ਇੱਕ ਕਲਾਕਾਰ ਹੋਣ ਦੇ ਨਾਤੇ ਸਾਨੂੰ ਨਹੀਂ ਪਤਾ ਕਿ ਉਸ ਨੇ ਸ਼ੋਅ ਛੱਡ ਦਿੱਤਾ ਹੈ ਜਾਂ ਨਹੀਂ...ਪਰ ਹਾਂ ਉਸ ਨੂੰ ਕੁਝ ਸਿਹਤ ਸਮੱਸਿਆਵਾਂ ਹਨ, ਜਿਸ ਕਾਰਨ ਉਹ ਕੁਝ ਦਿਨਾਂ ਤੋਂ ਸ਼ੂਟਿੰਗ 'ਤੇ ਨਹੀਂ ਆ ਰਿਹਾ ਹੈ... ਮੈਂ ਉਸ ਨੂੰ ਸੈੱਟ 'ਤੇ ਨਹੀਂ ਦੇਖਿਆ’

inside image of raj

ਦੱਸ ਦੇਈਏ ਕਿ ਰਾਜ ਇਸ ਸਮੇਂ ਆਪਣੀ ਮਾਂ ਅਤੇ ਭੈਣ ਨਾਲ ਦੁਬਈ 'ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਉਹ ਸੋਸ਼ਲ ਮੀਡੀਆ 'ਤੇ ਆਪਣੀ ਯਾਤਰਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਿਹਾ ਹੈ। ਦੂਜੇ ਪਾਸੇ, ਰਾਜ, ਜੋ ਵੀਲੌਗਸ ਵੀ ਬਣਾਉਂਦੇ ਹਨ, ਨੇ ਹਾਲ ਹੀ ਵਿੱਚ ਦੱਸਿਆ ਕਿ ਉਹ ਜਲਦੀ ਹੀ ਪ੍ਰਸ਼ੰਸਕਾਂ ਨੂੰ ਇੱਕ ਖੁਸ਼ਖਬਰੀ ਦੇਣ ਜਾ ਰਹੇ ਹਨ। ਦਰਅਸਲ, ਰਾਜ ਨੇ ਰਣਵੀਰ ਸਿੰਘ ਨਾਲ ਇੱਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਇੱਕ ਵੱਡਾ ਪ੍ਰੋਜੈਕਟ ਹੈ ਅਤੇ ਜਲਦੀ ਹੀ ਉਹ ਇਸ ਨਾਲ ਜੁੜੀ ਖੁਸ਼ਖਬਰੀ ਸ਼ੇਅਰ ਕਰਨਗੇ।

inside image of tapu aka raj

ਤੁਹਾਨੂੰ ਦੱਸ ਦੇਈਏ ਕਿ ਰਾਜ ਇਸ ਸ਼ੋਅ ਵਿੱਚ ਸਾਲ 2017 ਵਿੱਚ ਸ਼ਾਮਿਲ ਹੋਏ ਸਨ। ਭਵਿਆ ਗਾਂਧੀ ਦੇ ਜਾਣ ਤੋਂ ਬਾਅਦ ਰਾਜ ਇਸ ਸ਼ੋਅ 'ਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਭਵਿਆ ਟੱਪੂ ਦਾ ਕਿਰਦਾਰ ਨਿਭਾਉਂਦੀ ਸੀ। ਭਵਿਆ ਬਚਪਨ ਤੋਂ ਹੀ ਸ਼ੋਅ ਦਾ ਹਿੱਸਾ ਸੀ ਅਤੇ ਸ਼ੋਅ ਦੇ ਨਾਲ ਹੀ ਵੱਡਾ ਹੋਇਆ ਸੀ। ਫਿਲਮਾਂ ਵਿੱਚ ਕੰਮ ਕਰਨ ਅਤੇ ਹੋਰ ਪ੍ਰੋਜੈਕਟਾਂ ਵਿੱਚ ਕੰਮ ਕਰਨ ਕਾਰਨ ਭਵਿਆ ਨੇ ਸ਼ੋਅ ਛੱਡ ਦਿੱਤਾ ਸੀ। ਦੱਸ ਦਈਏ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਸੁਰਖੀਆਂ ‘ਚ ਰਹਿੰਦਾ ਹੈ। ਕਦੇ ਕਲਾਕਾਰਾਂ ਦੇ ਸ਼ੋਅ ਨੂੰ ਛੱਡਣ ਕਰਕੇ ਕਦੇ ਨਵੇਂ ਕਲਾਕਾਰਾਂ ਦੀ ਐਂਟਰੀ ਨੂੰ ਕਰਕੇ।

You may also like