ਯੋ ਯੋ ਹਨੀ ਸਿੰਘ ਨੇ ਸ਼ੇਅਰ ਕੀਤਾ ‘Billo Tu Agg’ ਦਾ ਤੀਜਾ ਪੋਸਟਰ, ਛਾਇਆ ਸੋਸ਼ਲ ਮੀਡੀਆ ‘ਤੇ

Written by  Lajwinder kaur   |  August 06th 2020 05:16 PM  |  Updated: August 06th 2020 05:16 PM

ਯੋ ਯੋ ਹਨੀ ਸਿੰਘ ਨੇ ਸ਼ੇਅਰ ਕੀਤਾ ‘Billo Tu Agg’ ਦਾ ਤੀਜਾ ਪੋਸਟਰ, ਛਾਇਆ ਸੋਸ਼ਲ ਮੀਡੀਆ ‘ਤੇ

ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਜੋ ਕਿ ਬਹੁਤ ਜਲਦ ਆਪਣੇ ਨਵੇਂ ਪ੍ਰੋਜੈਕਟ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਯੋ ਯੋ ਹਨੀ ਸਿੰਘ ਨੇ ਪੰਜਾਬੀ ਗੀਤ ‘ਬਿੱਲੋ ਤੂੰ ਅੱਗ’ (Billo Tu Agg) ਦਾ ਤੀਜਾ ਪੋਸਟਰ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ । ਇਸ ਪੋਸਟਰ ‘ਤੇ ਯੋ ਯੋ ਹਨੀ ਸਿੰਘ ਦੀ ਡੈਸ਼ਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ । ਕੁਝ ਹੀ ਮਿੰਟਾਂ ‘ਚ ਇਸ ਪੋਸਟਰ ਉੱਤੇ ਲੱਖਾਂ ਦੇ ਹਿਸਾਬ ਦੇ ਨਾਲ ਲਾਈਕਸ ਆ ਚੁੱਕੇ ਨੇ ।

 ਹੋਰ ਵੇਖੋ : ਰਣਜੀਤ ਬਾਵਾ ਆਪਣੇ ਨਵੇਂ ਗੀਤ ‘ਛੋਟੇ ਛੋਟੇ ਘਰ’ ਦੇ ਨਾਲ ਬਿਆਨ ਕਰ ਰਹੇ ਨੇ ਸੰਘਰਸ਼ ਦੇ ਦਿਨਾਂ ਤੋਂ ਲੈ ਕੇ ਕਾਮਯਾਬੀ ਦੇ ਸਫ਼ਰ ਨੂੰ, ਦੇਖੋ ਵੀਡੀਓ

ਇਸ ਗੀਤ ਨੂੰ ਗਾਉਂਦੇ ਹੋਏ ਨਜ਼ਰ ਆਉਣਗੇ ਗਾਇਕ Singhsta ਤੇ ਫੀਚਰਿੰਗ ਕਰਨਗੇ ਯੋ ਯੋ ਹਨੀ ਸਿੰਘ । ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ ।

ਗਾਇਕ Singhsta ਦਾ ਇਹ ਪਹਿਲਾ ਆਫ਼ੀਸ਼ੀਅਲ ਗੀਤ ਹੈ । ਜਿਸ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਨੇ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network