ਸਿੱਧੂ ਮੂਸੇਵਾਲਾ ਤੋਂ ਬਾਅਦ ਗੀਤਕਾਰ ਅਲਫਾਜ਼ ਸਿੰਘ 'ਤੇ ਹੋਇਆ ਜਾਨਲੇਵਾ ਹਮਲਾ, ਜਾਣੋ ਪੂਰਾ ਮਾਮਲਾ

written by Rajan Nath | October 03, 2022 08:00am

Yo Yo Honey Singh’s brother Alfaaz Singh attack news: ਸਿੱਧੂ ਮੂਸੇਵਾਲਾ ਦੀ ਮੌਤ ਤੋਂ ਪੂਰਾ ਪੰਜਾਬ ਦਹਿਲ ਗਿਆ ਸੀ 'ਤੇ ਹੁਣ ਇੱਕ ਹੋਰ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਯੋ ਯੋ ਹਨੀ ਸਿੰਘ ਦੇ ਭਰਾ ਤੇ ਗੀਤਕਾਰ ਅਲਫਾਜ਼ ਸਿੰਘ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

ਯੋ-ਯੋ ਹਨੀ ਸਿੰਘ ਨੇ ਆਪਣੇ ਭਰਾ ਅਲਫਾਜ਼ ਸਿੰਘ 'ਤੇ ਹੋਏ ਹਮਲੇ ਦੀ ਜਾਣਕਾਰੀ ਦਿੰਦੇ ਹੋਏ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਅਲਫਾਜ਼ ਹਸਪਤਾਲ 'ਚ ਦਿਖਾਈ ਦੇ ਰਹੇ ਹਨ। ਹਾਲਾਂਕਿ ਬਾਅਦ ‘ਚ ਹਨੀ ਸਿੰਘ ਵਲੋਂ  ਇਹ ਪੋਸਟ ਡਿਲੀਟ ਕਰ ਦਿੱਤੀ ਗਈ ਸੀ।

ਇਸ ਦੇ ਨਾਲ ਹੀ ਹਨੀ ਸਿੰਘ ਵੱਲੋਂ ਇੱਕ ਨਵੀਂ ਪੋਸਟ ਪਾਈ ਗਈ ਜਿਸ 'ਚ ਉਨ੍ਹਾਂ ਨੇ ਮੁਹਾਲੀ ਪੁਲਿਸ ਦਾ ਧੰਨਵਾਦ ਕੀਤਾ ਤੇ ਇਹ ਵੀ ਦੱਸਿਆ ਕਿ ਅਲਫਾਜ਼ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਵੱਲੋਂ ਫੜ ਲਿਆ ਗਿਆ ਹੈ।

ਹੋਰ ਪੜ੍ਹੋ : ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਨੇ ਖਰੀਦੀ ਨਵੀਂ ‘Mercedes’ ਕਾਰ, ਨੰਨ੍ਹਾ ਜੇਹ ਨਵੀਂ ਗੱਡੀ ‘ਤੇ ਘੁੰਮਦਾ ਆਇਆ ਨਜ਼ਰ, ਦੇਖੋ ਵੀਡੀਓ

Yo Yo Honey Singh's brother Alfaaz Singh attacked; singer asks his fans to pray for him Image Source: Instagram

ਹਨੀ ਸਿੰਘ ਨੇ ਇਸ ਤੋਂ ਪਹਿਲਾ ਪਾਏ ਗਏ ਪੋਸਟ ਵਿੱਚ ਇਹ ਕਿਹਾ ਸੀ ਕਿ ਇਸ ਹਮਲੇ ਪਿੱਛੇ ਜੋ ਵੀ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ, ਹੰਨਿ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਭਰਾ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਸੀ।

ਇਸ ਦੌਰਾਨ, ਯੋ ਯੋ ਹਨੀ ਸਿੰਘ ਦੇ ਪ੍ਰਸ਼ੰਸਕਾ ਗਾਇਕ ਦੇ ਭਰਾ ਅਲਗਾਜ਼ ਦੀ ਪੂਰੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਗਾਇਕ ਯੋ ਯੋ ਹਨੀ ਸਿੰਘ ਨੂੰ ਸਮਰਥਨ ਵੀ ਦਿੱਤਾ ਹੈ।

Yo Yo Honey Singh's brother Alfaaz Singh attacked; singer asks his fans to pray for him Image Source: Instagram

ਇਸ ਤੋਂ ਪਹਿਲਾਂ ਜਦੋਂ ਸਿੱਧੂ ਮੂਸੇਵਾਲਾ 'ਤੇ ਜਾਨਲੇਵਾ ਹਮਲਾ ਹੋਇਆ ਸੀ ਤਾਂ ਪੂਰਾ ਪੰਜਾਬ ਸਦਮੇ 'ਚ ਸੀ ਕਿਓਂਕਿ ਉਸ ਹਮਲੇ ਦੌਰਾਨ ਉਭਰਤੇ ਗਾਇਕ ਦੀ ਮੌਤ ਹੋ ਗਈ ਸੀ। ਇਸ ਦੌਰਾਨ ਪੰਜਾਬ ਦੇ ਲੋਕ ਤੇ ਅਲਫਾਜ਼ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤਯਾਬੀ ਲਈ ਬੇਨਤੀ ਕਰ ਰਹੇ ਹਨ।

Also Read in English: Yo Yo Honey Singh’s brother Alfaaz Singh attack news

You may also like