ਇਹ ਘਰੇਲੂ ਉਪਾਅ ਅਪਣਾ ਕੇ ਤੁਸੀਂ ਵੀ ਵਾਲ ਡਿੱਗਣ ਦੀ ਸਮੱਸਿਆ ਤੋਂ ਪਾ ਸਕਦੇ ਹੋ ਨਿਜ਼ਾਤ

written by Shaminder | October 08, 2020

ਅੱਜ ਕੱਲ੍ਹ ਦੇ ਬਦਲਦੀ ਜੀਵਨ ਸ਼ੈਲੀ ਕਾਰਨ ਲੋਕਾਂ ‘ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਵਾਲ ਡਿੱਗਣ ਦੀ ਸਮੱਸਿਆ ਕਾਰਨ ਅੱਜ ਹਰ ਤੀਜਾ ਇਨਸਾਨ ਪ੍ਰੇਸ਼ਾਨ ਹੈ । ਪਰ ਕੁਝ ਘਰੇਲੂ ਉਪਾਅ ਅਪਣਾ ਕੇ ਤੁਸੀਂ ਵੀ ਇਸ ਸਮੱਸਿਆ ਤੋਂ ਨਿਜਾਤ ਪਾ ਸਕਦੇ ਹੋ ।

awala juice awala juice

ਆਂਵਲਾ ਦਾ ਜੂਸ: ਆਂਵਲੇ ਵਿਚ ਟੈਨਿਨ ਅਤੇ ਕੈਲਸੀਅਮ ਹੁੰਦਾ ਹੈ। ਇਹ ਦੋਵੇਂ ਵਾਲਾਂ ਦੀ ਗ੍ਰੋਥ ‘ਚ ਬਹੁਤ ਫਾਇਦੇਮੰਦ ਹਨ। ਆਂਵਲਾ ਦਾ ਰਸ 30 ਮਿੰਟ ਲਈ ਸਕੈਲਪ 'ਤੇ ਲਗਾਓ। ਤੁਸੀਂ ਹਫਤੇ ‘ਚ ਦੋ ਵਾਰ ਅਜਿਹਾ ਕਰ ਸਕਦੇ ਹੋ।

ਹੋਰ ਪੜ੍ਹੋ : ਰਾਤ ਦੇ ਇੱਕ ਵਜੇ ਕਿਸਾਨਾਂ ਨਾਲ ਲਾਈਵ ਹੋ ਕੇ ਸੋਨੀਆ ਮਾਨ ਨੇ ਕਿਸਾਨਾਂ ਦਾ ਦਰਦ ਨਾ ਸਮਝਣ ਵਾਲੀਆਂ ਸਰਕਾਰਾਂ ਨੂੰ ਪਾਈਆਂ ਲਾਹਨਤਾਂ

pyaz pyaz

ਪਿਆਜ਼ ਦਾ ਰਸ: ਪਿਆਜ਼ ਦਾ ਜੂਸ ਐਕਸਟ੍ਰਾ ਸਲਫਰ ਪ੍ਰਦਾਨ ਕਰਦਾ ਹੈ ਜੋ ਵਾਲਾਂ ਦੀ ਗ੍ਰੋਥ ਨੂੰ ਵਧਾਵਾ ਦਿੰਦਾ ਹੈ। ਅੱਧਾ ਪਿਆਜ਼ ਲਓ ਅਤੇ ਜੂਸ ਕੱਝੋ। ਇਸ ਤੋਂ ਬਾਅਦ ਇਸ ਨੂੰ 30-60 ਮਿੰਟ ਲਈ ਖੋਪੜੀ 'ਤੇ ਲਾ ਕੇ ਛੱਡ ਦਿਓ ਅਤੇ ਫਿਰ ਇਸ ਨੂੰ ਪਾਣੀ ਨਾਲ ਧੋ ਲਓ। ਹਫਤੇ ਵਿਚ ਦੋ ਵਾਰ ਅਜਿਹਾ ਕਰੋ।

methi methi

ਮੇਥੀ ਹੇਅਰ ਮਾਸਕ:ਮੇਥੀ ਦੇ ਬੀਜ ਵਿਚ ਪ੍ਰੋਟੀਨ ਅਤੇ ਨਿਕੋਟਿਨਿਕ ਐਸਿਡ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਵਾਲਾਂ ਦੇ ਝੜਨ ਅਤੇ ਡੈਂਡਰਫ ਨੂੰ ਖ਼ਤਮ ਕਰਨ ‘ਚ ਲਾਭਕਾਰੀ ਹੋ ਸਕਦੀ ਹੈ। ਅੱਧੀ ਕੱਪ ਮੇਥੀ ਦੇ ਬੀਜ ਨੂੰ ਰਾਤੋ ਰਾਤ ਪਾਣੀ ਵਿਚ ਭਿਓ ਦਿਓ।

ਇੱਕ ਪੇਸਟ ਬਣਾਓ ਅਤੇ ਇਸਨੂੰ ਆਪਣੀ ਖੋਪੜੀ 'ਤੇ ਮਾਸਕ ਦੀ ਤਰ੍ਹਾਂ ਲਗਾਓ। ਇਸ ਨੂੰ 30-60 ਮਿੰਟਾਂ ਲਈ ਛੱਡ ਦਿਓ ਅਤੇ ਆਮ ਪਾਣੀ ਨਾਲ ਧੋ ਲਓ। ਹਫਤੇ ‘ਚ ਇੱਕ ਵਾਰ ਅਜਿਹਾ ਕਰੋ।

 

 

You may also like