ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਦੀ ਮਹਿੰਦੀ ਸੈਰੇਮਨੀ ,ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ

written by Shaminder | October 11, 2018

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਕੱਲ੍ਹ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਬੱਝਣ ਜਾ ਰਹੇ ਨੇ । ਇਸ ਤੋਂ ਪਹਿਲਾਂ ਇਨ੍ਹਾਂ ਦੋਨਾਂ ਦੀ ਮਹਿੰਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ । ਇਸ ਤੋਂ ਪਹਿਲਾਂ ਵਿਆਹ ਦੀਆਂ ਬਾਕੀ ਰਸਮਾਂ ਵੀ ਸ਼ੁਰੂ ਹੋ ਚੁੱਕੀਆਂ ਨੇ ।ਮਹਿੰਦੀ ਸੈਰੇਮਨੀ ਦੌਰਾਨ ਯੁਵਿਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ ।

ਹੋਰ ਵੇਖੋ  : ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੇ ਵਿਆਹ ਦੇ ਕਾਰਡ ਦੀ ਤਸਵੀਰ ਆਈ ਸਾਹਮਣੇ

https://www.instagram.com/p/BowsWTlDEjW/?hl=en&taken-by=viralbhayani

ਉਸ ਨੇ ਹਰੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਜਦਕਿ ਪ੍ਰਿੰਸ ਨਰੂਲਾ ਨੇ ਰਿਵਾਇਤੀ ਤਰੀਕੇ ਨਾਲ ਆਪਣੇ ਆਪ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ।

 

ਉਨ੍ਹਾਂ ਨੇ ਕੁੜ੍ਹਤਾ –ਪਜਾਮਾ ਪਾਇਆ ਹੋਇਆ ਸੀ । ਯੁਵਿਕਾ ਨੇ ਚਿੱਟੇ ਰੰਗ ਦੇ ਫੁੱਲਾਂ ਨਾਲ ਖੁਦ ਨੂੰ ਸ਼ਿੰਗਾਰਿਆ ਹੋਇਆ ਸੀ । ਇਨ੍ਹਾਂ ਫੁੱਲਾਂ ਨਾਲ ਯੁਵਿਕਾ ਦੀ ਖੂਬਸੂਰਤੀ ਡੁੱਲ –ਡੁੱਲ ਪੈ ਰਹੀ ਸੀ । ਇਸ ਮਹਿੰਦੀ ਸਮਾਗਮ 'ਚ ਕਈ ਸੈਲੀਬਰੇਟੀ ਵੀ ਪਹੁੰਚੇ ਹੋਏ ਸਨ । ਇਸ ਮਹਿੰਦੀ ਸੈਰੇਮਨੀ ਦੇ ਦੌਰਾਨ ਦੋਨਾਂ ਨੇ ਖੂਬ ਮਸਤੀ ਵੀ ਕੀਤੀ । ਪ੍ਰਿੰਸ ਨਰੂਲਾ ਯੁਵਿਕਾ ਦੀ ਗੋਦ 'ਚ ਵੀ ਬੈਠ ਗਏ ਅਤੇ ਖੂਬ ਹਾਸਾ ਮਜ਼ਾਕ ਕੀਤਾ ।

ਇਸ ਤੋਂ ਪਹਿਲਾਂ ਦੋਨਾਂ ਨੇ ਮੁੰਬਈ ਦੇ ਇੱਕ ਰਿਜ਼ਾਰਟ 'ਚ ਪ੍ਰੀਵੈਡਿੰਗ ਫੋਟੋ ਸ਼ੂਟ ਵੀ ਕਰਵਾਇਆ ਸੀ ।ਤੁਹਾਨੂੰ ਦੱਸ ਦਈਏ ਕਿ ਦੋਨਾਂ ਦਾ ਪਿਆਰ ਬਿੱਗ ਬਾਸ ਦੇ ਘਰ 'ਚ ਸ਼ੁਰੂ ਹੋਇਆ ਸੀ ਅਤੇ ਇਸ ਦੌਰਾਨ ਦੋਨਾਂ ਦੀ ਦੋਸਤੀ ਹੋਈ ਸੀ ਅਤੇ ਇਹ ਦੋਸਤੀ ਕਦੋਂ ਪਿਆਰ 'ਚ ਤਬਦੀਲ ਹੋ ਗਈ ਦੋਨਾਂ ਨੂੰ ਪਤਾ ਹੀ ਨਹੀਂ ਲੱਗਿਆ ਦੋਨਾਂ ਦਾ ਇਹ ਪਿਆਰ ਬਿੱਗ ਬੌਸ ਤੋਂ ਬਾਹਰ ਵੀ ਜਾਰੀ ਰਿਹਾ ਅਤੇ ਆਖਿਰਕਾਰ ਇਹ ਜੋੜੀ ਹੁਣ ਵਿਆਹ ਦੇ ਪਵਿੱਤਰ ਬੰਧਨ 'ਚ ਕੱਲ੍ਹ ਨੂੰ ਬੱਝਣ ਜਾ ਰਹੀ ਹੈ ।

 

ਦੋਵੇਂ ਇੱਕ ਦੂਜੇ ਦਾ ਸਾਥ ਪਾ ਕੇ ਖੁਸ਼ ਵੀ ਨਜ਼ਰ ਆ ਰਹੇ ਨੇ । ਕਿਉਂਕਿ ਦੋਨਾਂ ਦਾ ਪਿਆਰ ਪਰਵਾਨ ਚੜ੍ਹ ਚੁੱਕਿਆ ਹੈ ਅਤੇ ਹੁਣ ਦੋਵੇਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ।

You may also like