ਬੱਬੂ ਮਾਨ ਦੇ ਗੀਤ ‘ਨੀਂਦਰਾਂ ਨੀਂ ਆਉਂਦੀਆਂ’ ਨੂੰ ਆਪਣੇ ਅੰਦਾਜ਼ ‘ਚ ਗਾਇਆ ਯੁਵਰਾਜ ਹੰਸ ਨੇ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | July 15, 2021

ਪੰਜਾਬੀ ਐਕਟਰ ਯੁਵਰਾਜ ਹੰਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਵਧੀਆ ਅਦਾਕਾਰ ਹੋਣ ਦੇ ਨਾਲ ਉਹ ਵਧੀਆ ਗਾਇਕ ਵੀ ਨੇ। ਕਿਉਂਕਿ ਗਾਇਕੀ ਉਨ੍ਹਾਂ ਨੂੰ ਵਿਰਾਸਤ ‘ਚ ਮਿਲੀ ਹੈ। ਏਨੀਂ ਦਿਨੀਂ ਉਹ ਪੁਰਾਣਾ ਗੀਤਾਂ ਨੂੰ ਆਪਣੀ ਆਵਾਜ਼ ਦੇ ਨਾਲ ਤੜਕਾ ਲਗਾ ਕੇ ਰਿਕ੍ਰੀਏਟ ਕਰ ਰਹੇ ਨੇ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

Yuvraj Hans enjoying holidays in Goa with Mansi Sharma And Hredaan image source- instagram

ਹੋਰ ਪੜ੍ਹੋ :  ਪਤਨੀ ਪ੍ਰਿਅੰਕਾ ਦੀ ਡਿਲੀਵਰੀ ਤੋਂ ਪਹਿਲਾਂ ਦੀ ਖ਼ਾਸ ਤਸਵੀਰ ਸਾਂਝੀ ਕਰਦੇ ਹੋਏ, ਐਕਟਰ ਰਣਵਿਜੇ ਨੇ ਦੁਨੀਆ ਦੀ ਸਾਰੀ ਮਾਵਾਂ ਨੂੰ ਕੀਤਾ ਸਲਾਮ

ਹੋਰ ਪੜ੍ਹੋ : ਜਸਬੀਰ ਜੱਸੀ ਨੇ ਪਾਣੀ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ, ਗਾਇਕ ਨੇ ਇਸ ਤਰ੍ਹਾਂ ਮਹਿੰਗੀ ਕਾਰ ਨੂੰ ਘੱਟ ਪਾਣੀ ਦੇ ਨਾਲ ਕੀਤਾ ਸਾਫ, ਦੇਖੋ ਵੀਡੀਓ

inside image of yuvraaj hans image source- instagram

ਜੀ ਹਾਂ ਇਸ ਵੀਡੀਓ ‘ਚ ਉਹ ਬੱਬੂ ਮਾਨ ਸਾਹਬ ਦਾ ਮਸ਼ਹੂਰ ਗੀਤ ਨੀਂਦਰਾਂ ਨੀਂ ਆਉਂਦੀਆਂ ਨੂੰ ਆਪਣੇ ਅੰਦਾਜ਼ ਦੇ ਨਾਲ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਯੁਵਰਾਜ ਹੰਸ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।

yuvraaj hans image source- instagram

ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਬਹੁਤ ਜਲਦ ਉਹ ਪਰਿੰਦੇ, ਯਾਰ ਅਣਮੁੱਲੇ ਰਿਟਰਨਜ਼ ਤੇ ਕਈ ਹੋਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

 

 

View this post on Instagram

 

A post shared by Yuvraaj Hans (@yuvrajhansofficial)

0 Comments
0

You may also like