ਟੋਨੀ ਕੱਕੜ ਦੇ ਗੀਤ ‘ਤੇ ਕੁੜਤਾ ਪਜਾਮਾ ਉੱਤੇ ਕਿਊਟ ਅਦਾਵਾਂ ਬਿਖੇਰਦੇ ਨਜ਼ਰ ਆਇਆ ਯੁਵਰਾਜ ਹੰਸ ਦਾ ਪੁੱਤਰ ਰੇਦਾਨ ਹੰਸ, ਦੇਖੋ ਨੰਨ੍ਹੇ ਰੇਦਾਨ ਦਾ ਇਹ ਕਿਊਟ ਵੀਡੀਓ

written by Lajwinder kaur | June 29, 2021

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਏਨੀਂ ਦਿਨੀਂ ਉਹ ਆਪਣੇ ਪੁੱਤਰ ਰੇਦਾਨ ਦੇ ਕਿਊਟ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ। ਰੇਦਾਨ ਦਾ ਇੱਕ ਕਿਊਟ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਨੰਨ੍ਹਾ ਰੇਦਾਨ ਹੰਸ ਕਾਲੇ ਰੰਗ ਦੇ ਕੁੜਤੇ ਪਜਾਮੇ ‘ਚ ਬਹੁਤ ਹੀ ਕਿਊਟ ਨਜ਼ਰ ਆ ਰਿਹਾ ਹੈ।

hredaan happy with his mother and papa image source-instagram

ਹੋਰ ਪੜ੍ਹੋ : ਗਾਇਕਾ ਤਨਿਸ਼ਕ ਕੌਰ ਨੇ ਆਪਣੀ ਮਾਂ ਦੇ ਨਾਲ ਗਾਇਆ ‘ਮਾਵਾਂ ਤੇ ਧੀਆਂ ਰਲ ਬੈਠੀਆਂ’ ਗੀਤ, ਹਰ ਇੱਕ ਨੂੰ ਕਰ ਰਿਹਾ ਹੈ ਭਾਵੁਕ, ਦੇਖੋ ਵੀਡੀਓ

: ਤਸਵੀਰ ‘ਚ ਨਜ਼ਰ ਆ ਰਹੇ ਨੇ ਇਸ ਸਰਦਾਰ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ? ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ !

hredaan cute dance video image source-instagram

ਵੀਡੀਓ ‘ਚ ਉਹ ਟੋਨੀ ਕੱਕੜ ਦੇ ਗੀਤ ਕੁੜਤਾ ਪਜਾਮਾ ਉੱਤੇ ਆਪਣੀ ਕਿਊਟ ਅਦਾਵਾਂ ਬਿਖੇਰਦਾ ਹੋਇਆ ਨਜ਼ਰ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਦੱਸ ਦਈਏ ਮਈ ਮਹੀਨੇ ‘ਚ ਰੇਦਾਨ ਦਾ ਪਹਿਲਾ ਜਨਮਦਿਨ ਮਾਨਸੀ ਤੇ ਯੁਵਰਾਜ ਨੇ ਬਹੁਤ ਹੀ ਪਿਆਰ ਦੇ ਨਾਲ ਸੈਲੀਬ੍ਰੇਟ ਕੀਤਾ ਸੀ। ਇਸ ਜਸ਼ਨ ‘ਚ ਬਸ ਪਰਿਵਾਰਕ ਮੈਂਬਰ ਹੀ ਸ਼ਾਮਿਲ ਸਨ।

mansi sharma and yuvraj hans celebrates his son hredaan's first birthday image source-instagram

ਯੁਵਰਾਜ ਹੰਸ ਆਪਣੇ ਪੁੱਤਰ ਰੇਦਾਨ ਦੀਆਂ ਕਿਊਟ ਵੀਡੀਓਜ਼ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝਾ ਕਰਦੇ ਰਹਿੰਦੇ ਨੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਰੇਦਾਨ ਦੇ ਨਾਲ ਆਪਣੀ ਗਾਇਕੀ ਵਾਲੀ ਵੀਡੀਓ ਪੋਸਟ ਕੀਤੀ ਸੀ। ਪ੍ਰਸ਼ੰਸਕਾਂ ਵੱਲੋਂ ਪਿਉ-ਪੁੱਤ ਦੇ ਇਸ ਅੰਦਾਜ਼ ਨੂੰ ਖੂਬ ਪਸੰਦ ਕੀਤਾ ਗਿਆ ਸੀ।

You may also like