ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਉਹ ਬਹੁਤ ਹੀ ਕਿਊਟ ਲੱਗ ਰਹੇ ਨੇ ਅਤੇ ਇਸ ਤਸਵੀਰ 'ਚ ਉਹ ਬਹੁਤ ਹੀ ਛੋਟੇ ਜਿਹੇ ਨਜ਼ਰ ਆ ਰਹੇ ਨੇ ਪਰ ਕ੍ਰਿਕੇਟ ਦਾ ਜਨੂੰਨ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ । ਇਸ ਦਾ ਅੰਦਾਜ਼ਾ ਤੁਸੀਂ ਇਸ ਤਸਵੀਰ ਨੂੰ ਵੇਖ ਕੇ ਲਗਾ ਸਕਦੇ ਹੋ ਕਿ ਉਹ ਬੈਟ ਨਾਲ ਬਾਲ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।
ਅਕਸਰ ਕਿਹਾ ਜਾਂਦਾ ਹੈ ਕਿ ਪੂਤ ਦੇ ਪੈਰ ਪੰਘੂੜੇ ਵਿੱਚ ਹੀ ਨਜ਼ਰ ਆਉਣ ਲੱਗ ਪੈਂਦੇ ਨੇ ਅਤੇ ਯੁਵਰਾਜ ਸਿੰਘ 'ਤੇ ਇਹ ਗੱਲ ਠੀਕ ਢੁਕਦੀ ਹੈ ਕ੍ਰਿਕੇਟ ਦੇ ਗੁਣ ਉਨ੍ਹਾਂ 'ਚ ਬਚਪਨ ਵਿੱਚ ਨਜ਼ਰ ਆਉਣ ਲੱਗ ਪਏ ਸਨ ਅਤੇ ਇਸ ਦੀ ਗਵਾਹ ਹੈ ਇਹ ਤਸਵੀਰ ।
https://www.instagram.com/p/B1pHOmVDdSe/
ਜਿਸ ਨੂੰ ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਇਸ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਲਿਖਿਆ " 12 years ! Never thought I’ll hit 6 in a row . Although started practicing very early special
#memory ." ਦੱਸ ਦਈਏ ਕਿ ਏਨੀਂ ਦਿਨੀਂ ਆਪਣੀਆਂ ਪੁਰਾਣੀਆਂ ਤਸਵੀਰਾਂ ਸੈਲੀਬ੍ਰੇਟੀਜ਼ ਵੱਲੋਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਅਤੇ ਕਿਤੇ ਨਾ ਕਿਤੇ ਯੁਵਰਾਜ ਸਿੰਘ ਵੀ ਆਪਣੇ ਬਚਪਨ ਨੂੰ ਮਿਸ ਕਰਦੇ ਹੋਏ ਦਿਖਾਈ ਦੇ ਰਹੇ ਹਨ ।