
Yuvraj Singh news: ਕ੍ਰਿਕੇਟਰ ਯੁਵਰਾਜ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਇਹ ਸਾਲ ਯੁਵਰਾਜ ਤੇ ਹੇਜ਼ਲ ਲਈ ਬਹੁਤ ਹੀ ਖ਼ਾਸ ਰਿਹਾ ਹੈ, ਦੋਵਾਂ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ, ਜਿਸ ਤੋਂ ਬਾਅਦ ਦੋਵਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਦੋਵੇਂ ਅਕਸਰ ਹੀ ਆਪਣੇ ਪੁੱਤਰ ਦੇ ਨਾਲ ਮਸਤੀ ਕਰਦੇ ਨਜ਼ਰ ਆਉਂਦੇ ਹਨ। ਯੁਵੀ ਨੇ ਆਪਣੇ ਪੁੱਤਰ ਅਤੇ ਪਤਨੀ ਦੇ ਨਾਲ ਬਹੁਤ ਹੀ ਕਿਊਟ ਜਿਹਾ ਫੋਟੋ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਨੇ ਸਲਮਾਨ ਖ਼ਾਨ ਦੀ ਜਨਮਦਿਨ ਪਾਰਟੀ 'ਚ ਕੀਤੀ ਸ਼ਿਰਕਤ, ਇੱਕ-ਦੂਜੇ ਨੂੰ ਜੱਫ਼ੀ ਪਾ ਕੇ ਦਿੱਤੇ ਪੋਜ਼

ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਕ੍ਰਿਸਮਿਸ ਸੈਲੀਬ੍ਰੇਸ਼ਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ ਯੁਵੀ, ਹੇਜ਼ਲ ਤੇ ਪੁੱਤਰ ਓਰੀਅਨ ਕੀਚ ਸਿੰਘ ਦੇ ਨਾਲ ਨਜ਼ਰ ਆ ਰਹੇ ਹਨ। ਤਿੰਨਾਂ ਨੇ ਕ੍ਰਿਸਮਸ ਵਾਲਾ ਆਊਟਫਿੱਟ ਪਾਇਆ ਹੋਇਆ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਫੈਨਜ਼ ਖੂਬ ਪਿਆਰ ਲੁੱਟਾ ਰਹੇ ਹਨ।

ਵਰਲਡ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਰਹੇ ਸਾਬਕਾ ਧਮਾਕੇਦਾਰ ਆਲਰਾਊਂਡਰ ਯੁਵਰਾਜ ਸਿੰਘ ਨੇ ਹੇਜ਼ਲ ਕੀਚ ਨਾਲ 30 ਨਵੰਬਰ 2016 'ਚ ਵਿਆਹ ਕਰਵਾ ਲਿਆ ਸੀ। ਹੇਜ਼ਲ ਕੀਚ ਨੇ ਵੀ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਪਰ ਹੁਣ ਉਨ੍ਹਾਂ ਨੇ ਅਦਾਕਾਰੀ ਜਗਤ ਤੋਂ ਦੂਰੀ ਬਣਾਈ ਹੋਈ ਹੈ ਤੇ ਉਹ ਆਪਣਾ ਪੂਰਾ ਧਿਆਨ ਆਪਣੇ ਪਰਿਵਾਰ ਉੱਤੇ ਦੇ ਰਹੀ ਹੈ।

View this post on Instagram