ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼੍ਰੀ ਵਰਮਾ ਨੇ ਇਸ ਗੀਤ ‘ਤੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਹੋ ਰਿਹਾ ਵਾਇਰਲ

written by Shaminder | June 30, 2022

ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼੍ਰੀ ਵਰਮਾ (Dhanashree Verma) ਆਪਣੇ ਡਾਂਸ ਦੇ ਲਈ ਚਰਚਾ ‘ਚ ਰਹਿੰਦੀ ਹੈ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਂਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਲੋਕ ਪ੍ਰਤੀਕਰਮ ਵੀ ਦੇ ਰਹੇ ਹਨ । ਧਨਾਸ਼੍ਰੀ ਵਰਮਾ ਸੋਸ਼ਲ ਮੀਡੀਆ ਤੇ ਅਕਸਰ ਆਪਣੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।ਉਸ ਦੇ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ ; ਧਨਾਸ਼੍ਰੀ ਵਰਮਾ ਨੇ ਆਪਣੀ ਮੰਮੀ ਦੇ ਨਾਲ ਕੀਤਾ ਕੱਚਾ ਬਦਾਮ ਗੀਤ ‘ਤੇ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਹੁਣ ਤੱਕ ਲੱਖਾਂ ਲੋਕ ਇਸ ਵੀਡੀਓ ਨੂੰ ਵੇਖ ਚੁੱਕੇ ਹਨ । ਦੂਜੇ ਟੀ-੨੦ ਤੋਂ ਪਹਿਲਾਂ ਧਨਸ਼੍ਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਧਨਸ਼੍ਰੀ ਤੋਂ ਇਲਾਵਾ ਯੁਜ਼ਵੇਂਦਰ ਚਾਹਲ ਅਤੇ ਭਾਰਤੀ ਕਪਤਾਨ ਹਾਰਦਿਕ ਪੰਡਯਾ ਨਜ਼ਰ ਆਏ।

ਹੋਰ ਪੜ੍ਹੋ ;ਯੁਜ਼ਵੇਂਦਰ ਚਾਹਲ ਅਤੇ ਧਨਾਸ਼੍ਰੀ ਵਰਮਾ ਦੇ ਵਿਆਹ ‘ਤੇ ਕ੍ਰਿਕੇਟਰ ਸ਼ਿਖਰ ਧਵਨ ਨੇ ਦਿੱਤੀ ਵਧਾਈ 

ਇਨ੍ਹਾਂ ਤਿੰਨਾਂ ਨੂੰ ਡਬਲਿਨ ਦੀਆਂ ਸੜਕਾਂ 'ਤੇ ਮਸਤੀ ਕਰਦੇ ਦੇਖਿਆ ਗਿਆ। ਧਨਾਸ਼੍ਰੀ ਵਰਮਾ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਜੱਸੀ ਗਿੱਲ ਦੇ ਨਾਲ ਵੀ ਇੱਕ ਗੀਤ ‘ਚ ਨਜ਼ਰ ਆ ਚੁੱਕੀ ਹੈ । ਉਸ ਦੇ ਇਸ ਗੀਤ ਨੂੰ ਕਾਫੀ ਵਧੀਆ ਹੁੰਗਾਰਾ ਮਿਲਿਆ ਸੀ ।

Dhanashree Verma.jpg image From instagram

ਦੱਸ ਦਈਏ ਕਿ ਉਸ ਨੇ ਯੁਜ਼ਵੇਂਦਰ ਚਾਹਲ ਦੇ ਨਾਲ ਕਾਫੀ ਲੰਮੀ ਰਿਲੇਸ਼ਨਸ਼ਿਪ ਤੋਂ ਬਾਅਦ ਵਿਆਹ ਕਰਵਾ ਲਿਆ ਸੀ ।ਲਾਕਡਾਊਨ ਦੌਰਾਨ ਹੋਏ ਇਸ ਵਿਆਹ ‘ਚ ਕੁਝ ਚੋਣਵੇਂ ਮਹਿਮਾਨਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ । ਕੁਝ ਸਮਾਂ ਪਹਿਲਾਂ ਹੀ ਦੋਵੇਂ ਵੈਕੇਸ਼ਨ ‘ਤੇ ਗਏ ਸਨ ਜਿਸ ਦੀਆਂ ਤਸਵੀਰਾਂ ਵੀ ਧਨਾਸ਼੍ਰੀ ਵਰਮਾ ਨੇ ਸਾਂਝੀਆਂ ਕੀਤੀਆਂ ਸਨ ।

 

View this post on Instagram

 

A post shared by Dhanashree Verma (@dhanashree9)

You may also like