ਜ਼ਰੀਨ ਖ਼ਾਨ ਨੂੰ ਭਾ ਰਹੀ ਹੈ ਪੰਜਾਬ ਦੀ ਆਬੋ ਹਵਾ, ਖੁੱਲੇ ਮੈਦਾਨ ’ਚ ਇਸ ਤਰ੍ਹਾਂ ਚਲਾਇਆ ਮੋਟਰ ਸਾਈਕਲ

Written by  Rupinder Kaler   |  December 05th 2019 05:20 PM  |  Updated: December 05th 2019 05:20 PM

ਜ਼ਰੀਨ ਖ਼ਾਨ ਨੂੰ ਭਾ ਰਹੀ ਹੈ ਪੰਜਾਬ ਦੀ ਆਬੋ ਹਵਾ, ਖੁੱਲੇ ਮੈਦਾਨ ’ਚ ਇਸ ਤਰ੍ਹਾਂ ਚਲਾਇਆ ਮੋਟਰ ਸਾਈਕਲ

ਜ਼ਰੀਨ ਖ਼ਾਨ ਦੇ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੁੰਦੇ ਹਨ । ਉਹ ਅਕਸਰ ਆਪਣੇ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਹੈ । ਇੱਕ ਵਾਰ ਫਿਰ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਹੜਾ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਉਹ ਇੱਕ ਬਾਈਕ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/B4mfq9spNGv/

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜ਼ਰੀਨ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ। ਉਸ ਨੇ ਲਿਖਿਆ ਹੈ ‘ਲਾਲੀ ਤਾਂ ਚੱਲੀ’ । ਜ਼ਰੀਨ ਖ਼ਾਨ ਨੂੰ ਇਹ ਵੀਡੀਓ ਸ਼ੇਅਰ ਕੀਤੇ ਕੁਝ ਘੰਟੇ ਹੀ ਹੋਏ ਹਨ ਕਿ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਖੁੱਲੇ੍ਹ ਮੈਦਾਨ ‘ਚ ਮੋਟਰਸਾਈਕਲ ਚਲਾਉਣਾ ਸਿੱਖ ਰਹੀ ਹੈ । ਉਸ ਦੇ ਬਾਡੀਗਾਰਡ ਉਸ ਨੂੰ ਦੂਰ ਖੜੇ ਦੇਖ ਰਹੇ ਹਨ ।

https://www.instagram.com/p/B5riQiXp6mv/

ਵੀਡੀਓ ਦੇ ਪਿੱਛੇ ਪੰਜਾਬੀ ਗਾਣਾ ਵੀ ਚੱਲ ਰਿਹਾ ਹੈ । ਜ਼ਰੀਨ ਖ਼ਾਨ ਏਨੀਂ ਦਿੱਤੀ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਵਿੱਚ ਰੁੱਝੀ ਹੈ । ਛੇਤੀ ਹੀ ਉਹ ਸਾਊਥ ਦੀਆਂ ਫ਼ਿਲਮਾਂ ਵਿੱਚ ਵੀ ਦਿਖਾਈ ਦੇਵੇਗੀ ।

https://www.instagram.com/p/B4cONKApKyW/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network