ਮਹਿੰਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਧੋਨੀ ਇੰਝ ਵਟਾਉਂਦੀ ਹੈ ਪਿਤਾ ਨਾਲ ਕੰਮ 'ਚ ਹੱਥ, ਵੀਡੀਓ ਹੋਇਆ ਵਾਇਰਲ

Written by  Aaseen Khan   |  October 24th 2019 04:38 PM  |  Updated: October 24th 2019 04:38 PM

ਮਹਿੰਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਧੋਨੀ ਇੰਝ ਵਟਾਉਂਦੀ ਹੈ ਪਿਤਾ ਨਾਲ ਕੰਮ 'ਚ ਹੱਥ, ਵੀਡੀਓ ਹੋਇਆ ਵਾਇਰਲ

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਜਿੰਨ੍ਹਾਂ ਦੀ ਬੇਟੀ ਅੱਜ ਕੱਲ੍ਹ ਉਹਨਾਂ ਨਾਲੋਂ ਵੱਧ ਚਰਚਾ 'ਚ ਰਹਿੰਦੀ ਹੈ। ਜ਼ੀਵਾ ਧੋਨੀ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ 'ਤੇ ਕਾਫੀ ਟਰੈਂਡ ਕਰਦੀਆਂ ਰਹਿੰਦੀਆਂ ਹਨ। ਹੁਣ ਇੱਕ ਹੋਰ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਜ਼ੀਵਾ ਆਪਣੇ ਪਿਤਾ ਨਾਲ ਕਾਰ ਸਾਫ਼ ਕਰਨ 'ਚ ਮਦਦ ਕਰ ਰਹੀ ਹੈ।ਵੀਡੀਓ ਦੇਖ ਜਾਪ ਰਿਹਾ ਹੈ ਕਿ ਜ਼ੀਵਾ ਸਕੂਲ ਲਈ ਤਿਆਰ ਹੋਣ ਤੋਂ ਬਾਅਦ ਐੱਮ.ਐੱਸ ਨਾਲ ਉਹਨਾਂ ਦੀ ਗੱਡੀ ਦੀ ਸਫਾਈ 'ਚ ਜੁੱਟ ਚੁੱਕੀ ਹੈ।

 

View this post on Instagram

 

A little help always goes a long way specially when u realise it’s a big vehicle

A post shared by M S Dhoni (@mahi7781) on

ਮਹਿੰਦਰ ਸਿੰਘ ਧੋਨੀ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ। ਉਹਨਾਂ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ,'ਛੋਟੀ ਜਿਹੀ ਮਦਦ ਹਮੇਸ਼ਾ ਲੰਬੀ ਚੱਲਦੀ ਹੈ ਉਹ ਵੀ ਜਦੋਂ ਤੁਹਨੂੰ ਪਤਾ ਹੋਵੇ ਇਹ ਇਹ ਇੱਕ ਵੱਡਾ ਵਾਹਨ ਹੈ'। ਮਹਿੰਦਰ ਸਿੰਘ ਧੋਨੀ ਦੇ ਇਸ ਵੀਡੀਓ 'ਤੇ ਉਹਨਾਂ ਦੇ ਫੈਨਸ ਬੇਟੀ ਜ਼ੀਵਾ ਦੀਆਂ ਕਾਫੀ ਤਰੀਫਾਂ ਕਰ ਰਹੇ ਹਨ। ਵੀਡੀਓ ਨੂੰ ਕੁਝ ਹੀ ਘੰਟਿਆਂ 'ਚ 5 ਲੱਖ ਦੇ ਕਰੀਬ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ।

ਹੋਰ ਵੇਖੋ : ਪਿਆਰ ‘ਚ ਹੁੰਦੀਆਂ ਨੋਕਾਂ ਝੋਕਾਂ ਪੇਸ਼ ਕਰਦਾ ਆਰ ਨੇਤ ਦਾ ਨਵਾਂ ਗਾਣਾ ‘ਨਾਨ’ ਹੋਇਆ ਰਿਲੀਜ਼, ਦੇਖੋ ਵੀਡੀਓ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network