ਰਣਵੀਰ ਸਿੰਘ ਦੀ ਫ਼ਿਲਮ 83 ਦੇ ਸ਼ੂਟ ਦੀਆਂ ਤਸਵੀਰਾਂ ਆਈਆਂ ਸਾਹਮਣੇ,ਸਾਊਥਹਾਲ 'ਚ  ਹੋਈ ਸ਼ੂਟਿੰਗ 

Reported by: PTC Punjabi Desk | Edited by: Shaminder  |  August 06th 2019 02:25 PM |  Updated: August 06th 2019 02:25 PM

ਰਣਵੀਰ ਸਿੰਘ ਦੀ ਫ਼ਿਲਮ 83 ਦੇ ਸ਼ੂਟ ਦੀਆਂ ਤਸਵੀਰਾਂ ਆਈਆਂ ਸਾਹਮਣੇ,ਸਾਊਥਹਾਲ 'ਚ  ਹੋਈ ਸ਼ੂਟਿੰਗ 

ਅਦਾਕਾਰ ਰਣਵੀਰ ਸਿੰਘ ਫ਼ਿਲਮ 83 ਦੀ ਸ਼ੂਟਿੰਗ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ । ਜਿਸ ਦੀਆਂ ਵੀਡੀਓ ਅਤੇ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ।ਰਣਵੀਰ ਸਿੰਘ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਫ਼ਿਲਮ 83 ਦੀ ਸ਼ੂਟਿੰਗ 'ਚ ਰੁੱਝੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਊਥਹਾਲ ਦੇ ਬਾਹਰ ਦਾ ਹੈ ਜਿੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਸੀਨ ਨੂੰ ਫਿਲਮਾਇਆ ਜਾ ਰਿਹਾ ਹੈ ।

ਹੋਰ ਵੇਖੋ:ਕਪਿਲ ਦੇਵ ਵਰਗੀ ਲੁੱਕ ਪਾਉਣ ਲਈ ਰਣਵੀਰ ਸਿੰਘ ਨੂੰ ਖਾਣੀਆਂ ਪਈਆਂ ਇਹ ਚੀਜ਼ਾਂ

https://www.instagram.com/p/B0xfvRsHrdW/

ਰਣਵੀਰ ਸਿੰਘ ਨਾਲ ਕੁਝ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਨੇ ।ਇਸ ਵੀਡੀਓ 'ਚ ਇਹ ਸਭ ਕਲਾਕਾਰ ਫ਼ਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਵਿਖਾਈ ਦੇ ਰਹੇ ਨੇ । ਦੱਸ ਦਈਏ ਕਿ ਰਣਵੀਰ ਇਸ ਫ਼ਿਲਮ 'ਚ ਕਪਿਲ ਦੇਵ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ ।

Image result for ranveer singh

ਇਹ ਫ਼ਿਲਮ 1983 'ਚਚ ਹੋਏ ਵਰਲਡ ਕੱਪ 'ਚ ਭਾਰਤ ਦੀ ਇਤਿਹਾਸਿਕ ਜਿੱਤ 'ਤੇ ਅਧਾਰਿਤ ਹੈ । ਇਸ ਫ਼ਿਲਮ 'ਚ ਪੰਜਾਬੀ ਗਾਇਕ ਅਤੇ ਅਦਾਕਾਰ ਹਾਰਡੀ ਸੰਧੂ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ । ਇਹ ਫ਼ਿਲਮ ਅਗਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

Related image


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network