ਮੁੰਬਈ ‘ਚ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਦੇ ਨਾਮ ‘ਤੇ ਬਣੇਗਾ ਕਾਲਜ, ਕਾਲਜ ਲਈ ਜ਼ਮੀਨ ਅਲਾਟ ਕੀਤੀ ਗਈ

Written by  Shaminder   |  September 07th 2022 06:15 PM  |  Updated: September 07th 2022 06:15 PM

ਮੁੰਬਈ ‘ਚ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਦੇ ਨਾਮ ‘ਤੇ ਬਣੇਗਾ ਕਾਲਜ, ਕਾਲਜ ਲਈ ਜ਼ਮੀਨ ਅਲਾਟ ਕੀਤੀ ਗਈ

ਮੁੰਬਈ ‘ਚ ਮਰਹੂਮ ਗਾਇਕਾ ਲਤਾ ਮੰਗੇਸ਼ਕਰ (Lata Mangeshkar) ਦੇ ਨਾਮ ‘ਤੇ ਕਾਲਜ (College )ਬਣਾਇਆ ਜਾਵੇਗਾ । ਇਸ ਦੇ ਲਈ ਸੱਤ ਹਜ਼ਾਰ ਵਰਗ ਮੀਟਰ ਦਾ ਪਲਾਟ ਵੀ ਅਲਾਟ ਕਰ ਦਿੱਤਾ ਗਿਆ ਹੈ ।ਕਾਲਜ ਦੀ ਸਥਾਪਨਾ ਮੁੰਬਈ ਯੂਨੀਵਰਸਿਟੀ ਦੇ ਕਲੀਨਾ ਕੈਂਪਸ ‘ਚ ਕੀਤੀ ਜਾਵੇਗੀ । ਇਸ ਕਾਲਜ ਦਾ ਨਾਮ ਭਾਰਤ ਰਤਨ ਲਤਾ ਦੀਨਾਨਾਥ ਮੰਗੇਸ਼ਕਰ ਇੰਟਰਨੈਸ਼ਨਲ ਕਾਲਜ ਆਫ਼ ਮਿਊਜ਼ਿਕ ਐਂਡ ਮਿਊਜ਼ੀਅਮ ਹੋਵੇਗਾ ।

lata-mangeshkar Image Source : Google

ਹੋਰ ਪੜ੍ਹੋ : ਅਜੀਬ ਜਾਨਵਰ ਹੈ! ਦਿਮਾਗ ਦਾ ਵੱਡਾ ਹਿੱਸਾ ਕੱਢ ਵੀ ਲਓ ਤਾਂ ਵੀ ਮੁੜ ਤੋਂ ਕਰ ਲੈਂਦਾ ਹੈ ਵਿਕਸਿਤ

ਦੱਸ ਦਈਏ ਕਿ ਲਤਾ ਮੰਗੇਸ਼ਕਰ ਨੇ ਆਪਣੀ ਜ਼ਿੰਦਗੀ ਨੂੰ ਸੰਗੀਤ ਨੂੰ ਸਮਰਪਿਤ ਕੀਤਾ ਸੀ ਅਤੇ ਇਸੇ ਸੰਗੀਤ ਦੀ ਬਦੌਲਤ ਉਨ੍ਹਾਂ ਨੂੰ ਪੂਰੀ ਦੁਨੀਆ ‘ਚ ਜਾਣਿਆ ਜਾਂਦਾ ਸੀ । ਲਤਾ ਮੰਗੇਸ਼ਕਰ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਅਤੇ ਉਨ੍ਹਾਂ ਦੀ ਭੈਣ ਆਸ਼ਾ ਭੌਂਸਲੇ ਵੀ ਸੰਗੀਤ ਦੀ ਦੁਨੀਆ ‘ਚ ਸਰਗਰਮ ਹੈ ।

Grammy Awards 2022 didn't mention Lata Mangeshkar in memoriam; fans disappointed Image Source: Twitter

ਹੋਰ ਪੜ੍ਹੋ : ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਤਾਵੀਜ਼’ ਰਿਲੀਜ਼, ਫੀਚਰਿੰਗ ‘ਚ ਬਾਲੀਵੁੱਡ ਅਦਾਕਾਰ ਆਫਤਾਬ ਸ਼ਿਵਦਸਾਨੀ ਆਏ ਨਜ਼ਰ

ਆਪਣੀ ਜ਼ਿੰਦਗੀ ਨੂੰ ਸੰਗੀਤ ਨੂੰ ਸਮਰਪਿਤ ਕਰਨ ਵਾਲੀ ਗਾਇਕਾ ਲਤਾ ਮੰਗੇਸ਼ਕਰ ਸਵਰ ਕੋਕਿਲਾ ਦੇ ਨਾਂਅ ਨਾਲ ਮਸ਼ਹੂਰ ਸੀ । ਉਨ੍ਹਾਂ ਨੇ ਆਪਣੀ ਗੀਤਾਂ ਦੇ ਨਾਲ ਹਰ ਕਿਸੇ ਦਾ ਮਨ ਮੋਹਿਆ । ਸੰਗੀਤ ‘ਚ ਉਨ੍ਹਾਂ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ।

Lata Mangeshkar Image Source : Google

ਲਤਾ ਮੰਗੇਸ਼ਕਰ ਸੰਗੀਤ ਦੀ ਦੁਨੀਆ ‘ਚ ਚਮਕਦਾ ਉਹ ਸਿਤਾਰਾ ਸੀ, ਜਿਸ ਦੇ ਹਿੱਟ ਗੀਤਾਂ ਨੇ ਹਰ ਕਿਸੇ ਦਾ ਮਨ ਮੋਹ ਲਿਆ ਸੀ । ਉੇਨ੍ਹਾਂ ਦੇ ਸੰਗੀਤ ਜਗਤ ਨੂੰ ਪਾਏ ਯੋਗਦਾਨ ਨੂੰ ਯਾਦ ਰੱਖਣ ਦੇ ਲਈ ਇਸ ਕਾਲਜ ਦੇ ਨਾਲ ਨਾਲ ਮਿਊਜ਼ੀਅਮ ਵੀ ਸਥਾਪਿਤ ਕੀਤਾ ਜਾਵੇਗਾ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network