ਆਮਿਰ ਖ਼ਾਨ ਨੇ ਬੋਰਡ ਦੇ ਵਿਦਿਆਰਥੀਆਂ ਲਈ ਦਿੱਤਾ ਪ੍ਰੇਰਣਾਦਾਇਕ ਸੰਦੇਸ਼, ਕਿਹਾ-'All Is Well'

written by Lajwinder kaur | April 26, 2022

ਆਮਿਰ ਖ਼ਾਨ ਅਜਿਹੇ ਕਲਾਕਾਰ ਨੇ, ਜਿਨ੍ਹਾਂ ਦੀਆਂ ਗੱਲਾਂ ਲੋਕਾਂ ਦੇ ਦਿਲਾਂ ਤੱਕ ਪਹੁੰਚ ਜਾਂਦੀਆਂ ਹਨ। ਫ਼ਿਲਮਾਂ ਰਾਹੀਂ ਜਾਂ ਸਿਰਫ਼ ਸੋਸ਼ਲ ਮੀਡੀਆ ਦਾ ਜ਼ਿਕਰ ਹੋਵੇ, ਆਮਿਰ ਖ਼ਾਨ ਹਮੇਸ਼ ਲੋਕਾਂ ਲਈ ਚੰਗਾ ਸੁਨੇਹਾ ਦੇਣ ਦੀ ਪੂਰੀ ਕੋਸ਼ਿਸ ਕਰਦੇ ਹਨ।

ਹੋਰ ਪੜ੍ਹੋ : ਕੀ ਅੱਲੂ ਅਰਜੁਨ ਨੇ ਫ਼ਿਲਮ ਪੁਸ਼ਪਾ ਲਈ ਕਾਪੀ ਕੀਤਾ ਸ਼ਹਿਨਾਜ਼ ਗਿੱਲ ਦਾ ਇਹ ਸਿਗਨੇਚਰ ਸਟੈਪ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਅਜਿਹੇ 'ਚ ਪਰਫੈਕਸ਼ਨਿਸਟ ਆਮਿਰ ਅਕਸਰ ਆਪਣੇ ਮੋਟੀਵੇਸ਼ਨਲ ਐਟੀਟਿਊਡ ਲਈ ਜਾਣੇ ਜਾਂਦੇ ਹਨ। ਇਸ ਲਈ ਹਾਲ ਹੀ ਵਿੱਚ ਆਮਿਰ ਖ਼ਾਨ ਆਪਣੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਵਿਦਿਆਰਥੀਆਂ ਲਈ ਇੱਕ ਯਾਦਗਾਰ ਨੋਟ ਸਾਂਝਾ ਕਰਦੇ ਹੋਏ ਦਿਖਾਈ ਦਿੱਤੇ ਜੋ ਜਲਦੀ ਹੀ ਆਪਣੀ ਬੋਰਡ ਦੀ ਪ੍ਰੀਖਿਆ ਦੇਣ ਜਾ ਰਹੇ ਹਨ।

Do you know? Aamir Khan had decided to quit film industry before Laal Singh Chaddha's release Image Source: Twitter

ਬਾਲੀਵੁੱਡ ਦੇ ਨਾਮੀ ਐਕਟਰ ਆਮਿਰ ਖ਼ਾਨ ਨੇ ਵਿਦਿਆਰਥੀਆਂ ਲਈ ਆਪਣੇ ਪ੍ਰੇਰਕ ਨੋਟ 'ਚ ਲਿਖਿਆ, 'ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਜੋ ਜਲਦੀ ਹੀ ਆਪਣੀ ਪ੍ਰੀਖਿਆ ਦੇਣਗੇ! ਇਸ ਵਿੱਚ ਆਪਣਾ ਸਰਵੋਤਮ ਦਿਓ, ਅਤੇ ਬਾਕੀ ਛੱਡੋ…ਅਤੇ ਯਾਦ ਰੱਖੋ…ਰੇ ਚਾਚੂ, ਆਲ ਇਜ਼ ਵੈਲ! ਪਿਆਰ।'

aamir khan gives his best wished to board exam students

ਇਹ ਪੋਸਟ ਆਮਿਰ ਖ਼ਾਨ ਪ੍ਰੋਡਕਸ਼ਨ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਗਈ ਹੈ। ਉਨ੍ਹਾਂ ਦੀ ਇਸ ਪੋਸਟ 'ਤੇ ਵਿਦਿਆਰਥੀ ਵੀ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਪੋਸਟ 'ਤੇ ਇੱਕ ਵਿਦਿਆਰਥੀ ਨੇ ਲਿਖਿਆ ਹੈ, 'ਧੰਨਵਾਦ, ਕੱਲ੍ਹ ਮੇਰੀ ਪ੍ਰੀਖਿਆ ਹੈ।' ਕੁਝ ਪ੍ਰਸ਼ੰਸਕ ਲਿਖ ਰਹੇ ਨੇ ਧੰਨਵਾਦ ਸਰ। ਇਸ ਤਰ੍ਹਾਂ ਉਨ੍ਹਾਂ ਦੀ ਪੋਸਟ ਨੂੰ ਕਾਫੀ ਪਿਆਰ ਮਿਲ ਰਿਹਾ ਹੈ।

Aamir Khan quits film industry

ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਦੀ 'ਤਾਰੇ ਜ਼ਮੀਨ ਪਰ' ਅਤੇ '3 ਇਡੀਅਟਸ' ਵਰਗੀਆਂ ਫਿਲਮਾਂ ਨੇ ਵਿਦਿਆਰਥੀਆਂ ਦੀ ਜ਼ਿੰਦਗੀ 'ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਜੋ ਵਿਦਿਆਰਥੀ ਵਰਗ ਪ੍ਰਤੀ ਉਨ੍ਹਾਂ ਦੀ ਜਾਗਰੂਕਤਾ ਦਾ ਪ੍ਰਤੀਕ ਹੈ।

ਜੇ ਗੱਲ ਕਰੀਏ ਆਮਿਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ‘ਲਾਲ ਸਿੰਘ ਚੱਢਾ’ ਫ਼ਿਲਮ 'ਚ ਨਜ਼ਰ ਆਉਣਗੇ। ਇਸ 'ਚ ਉਨ੍ਹਾਂ ਦੇ ਨਾਲ ਕਰੀਨਾ ਕਪੂਰ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

ਹੋਰ ਪੜ੍ਹੋ : ਭਾਰਤੀ ਸਿੰਘ ਦੇ ਨਵਜੰਮੇ ਬੱਚੇ ਨੂੰ ਮਿਲੇ ਆਦਿਤਿਆ ਨਰਾਇਣ, ਕਿਹਾ 'ਹੁਣੇ ਤਾਂ ਓਹਦੇ...'

 

You may also like