ਅਦਾਕਾਰ ਅਨੂੰ ਕਪੂਰ ਦੇ ਨਾਲ ਫਰਾਂਸ ‘ਚ ਹੋਈ ਲੁੱਟ ਦੀ ਵਾਰਦਾਤ, ਆਈਪੈਡ ਸਣੇ ਹੋਰ ਕੀਮਤੀ ਸਮਾਨ ਚੋਰੀ

written by Shaminder | June 22, 2022

ਚੋਰੀ ਦੀਆਂ ਵਾਰਦਾਤਾਂ ਅਕਸਰ ਭਾਰਤ ‘ਚ ਹੁੰਦੀਆਂ ਸੁਣੀਆਂ ਜਾਂਦੀਆਂ ਸਨ, ਪਰ ਹੁਣ ਫਰਾਂਸ (France)  ‘ਚ ਅਦਾਕਾਰ ਅਨੂੰ ਕਪੂਰ (Annu Kapoor) ਦੇ ਨਾਲ ਲੁੱਟ (Robbery) ਦੀ ਵਾਰਦਾਤ ਹੋਈ ਹੈ । ਇਸ ਵਾਰਦਾਤ ਦੇ ਦੌਰਾਨ ਚੋਰ ਅਦਾਕਾਰ ਦਾ ਆਈਪੈਡ, ਨਕਦੀ ਅਤੇ ਹੋਰ ਕੀਮਤੀ ਸਮਾਨ ਲੈ ਉੱਡੇ ।ਅਨੂੰ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Annu Kapoor image From instagram

ਹੋਰ ਪੜ੍ਹੋ : ਸਸਪੈਂਸ ਨਾਲ ਭਰਪੂਰ ਅਮਿਤਾਬ ਬੱਚਨ ਦੀ ਫ਼ਿਲਮ ‘ਚਿਹਰੇ’ ਦਾ ਟ੍ਰੇਲਰ ਰਿਲੀਜ਼

ਜਿਸ ‘ਚ ਉਹ ਆਪਣੇ ਨਾਲ ਹੋਈ ਲੁੱਟ ਦੀ ਵਾਰਦਾਤ ਬਾਰੇ ਦੱਸ ਰਹੇ ਹਨ । ਉਨ੍ਹਾਂ ਨੇ ਫਰਾਂਸ ਆਉਣ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੋਈ ਵੀ ਜੇ ਫਰਾਂਸ ਆਉਂਦਾ ਹੈ ਤਾਂ ਆਪਣੇ ਕੀਮਤੀ ਸਮਾਨ, ਨਕਦੀ ਦਾ ਖਾਸ ਖਿਆਲ ਰੱਖਿਆ ਜਾਵੇ । ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਕੈਸ਼ ਚਲਾ ਗਿਆ ਹੈ ।

Annu Kapoor image From instagram

ਹੋਰ ਪੜ੍ਹੋ : 419 ਰੁਪਏ ਲੈ ਕੇ ਮੁੰਬਈ ਆਏ ਸਨ ਅਨੂੰ ਕਪੂਰ, ਦੱਸਿਆ ਕਿਸ ਤਰ੍ਹਾਂ ਦਾ ਰਿਹਾ ਫ਼ਿਲਮੀ ਸਫ਼ਰ

ਅਦਾਕਾਰ ਨੇ ਦੱਸਿਆ ਕਿ ਉਸ ਦੇ ਬੈਗ ‘ਚ ਕ੍ਰੈਡਿਟ ਕਾਰਡ, ਨਕਦੀ, ਆਈਪੈਡ ਅਤੇ ਹੋਰ ਕੀਮਤੀ ਸਮਾਨ ਸੀ । ਪਰ ਇਹ ਸਾਰਾ ਸਮਾਨ ਚੋਰੀ ਹੋ ਚੁੱਕਿਆ ਹੈ । ਅਦਾਕਾਰ ਨੇ ਫਰਾਂਸ ‘ਚ ਬੇਫਿਕਰ ਘੁੰਮਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਇੱਥੇ ਆਉਣ ਤੋਂ ਪਹਿਲਾਂ ਸੰਭਲ ਜਾਣ। ਕਿਉਂਕਿ ਇੱਥੇ ਲੋਕ ਚੋਰ, ਮੱਕਾਰ ਅਤੇ ਜੇਬਕਤਰੇ ਹਨ । ਅਨੂੰ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

Annu Kapoor with family-min

ਇਸ ਦੇ ਨਾਲ ਹੀ ਕਈ ਰਿਆਲਟੀ ਸ਼ੋਅਜ਼ ‘ਚ ਵੀ ਉਹ ਨਜ਼ਰ ਆ ਚੁੱਕੇ ਹਨ । ਵਿੱਕੀ ਡੋਨਰ ‘ਚ ਉਨ੍ਹਾਂ ਦੀ ਭੂਮਿਕਾ ਨੂੰ ਬਹੁਤ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਹਾਲ ਹੀ ‘ਚ ਉਹ ਅਮਿਤਾਭ ਬੱਚਨ ਦੇ ਨਾਲ ਫ਼ਿਲਮ ‘ਚਿਹਰੇ’ ,’ਜੌਲੀ ਐੱਲ ਐੱਲ ਬੀ’ ‘ਚ ਵੀ ਦਿਖਾਈ ਦਿੱਤੇ ਹਨ ।

 

View this post on Instagram

 

A post shared by Annu Kapoor (@annukapoor)

You may also like