
ਬਾਲੀਵੁੱਡ ਅਦਾਕਾਰ ਧਰਮਿੰਦਰ (Dharmendra Deol) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ਅਦਾਕਾਰ ਦੇ ਫੈਨਸ ਨੇ ਵੀ ਉਨ੍ਹਾਂ ਦਾ ਜਨਮ ਦਿਨ ਮਨਾਇਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਧਰਮਿੰਦਰ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਅੱਖਾਂ ਦੇ ਕੈਂਸਰ ਦੇ ਨਾਲ ਜੂਝ ਰਹੇ ਬੱਚੇ ਨੂੰ ਮਿਲਿਆ ਸੋਨੂੰ ਸੂਦ ਦਾ ਸਹਾਰਾ, ਮਦਦ ਦਾ ਦਿੱਤਾ ਭਰੋਸਾ
ਇਸ ਤੋਂ ਇਲਾਵਾ ਅਦਾਕਾਰ ਦੇ ਪੋਤੇ ਕਰਣ ਦਿਓਲ ਅਤੇ ਪੁੱਤਰ ਬੌਬੀ ਦਿਓਲ ਨੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਧਰਮਿੰਦਰ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਹਨ ।ਧਰਮਿੰਦਰ ਦੇ ਗਲੇ ’ਚ ਫੁੱਲਾਂ ਦੀ ਮਾਲਾ, ਮੱਥੇ ’ਤੇ ਤਿਲਕ ਅਤੇ ਉਨ੍ਹਾਂ ਦੇ ਸਾਹਮਣੇ ਹਵਨ ਜਲਦਾ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਸਲਮਾਨ ਖ਼ਾਨ ਦੀ ਮਾਂ ਸਲਮਾ ਖ਼ਾਨ ਦੇ ਜਨਮਦਿਨ ‘ਤੇ ਗਾਇਕਾ ਹਰਸ਼ਦੀਪ ਦੇ ਗੀਤਾਂ ਅਤੇ ਹੈਲੇਨ ਦੇ ਡਾਂਸ ਨੇ ਕਰਵਾਈ ਅੱਤ
ਉਸ ਦੇ ਇਕ ਪਾਸੇ ਬੌਬੀ ਅਤੇ ਦੂਜੇ ਪਾਸੇ ਕਰਣ ਬੈਠੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਬੇਹੱਦ ਪਿਆਰੀ ਕੈਪਸ਼ਨ ਲਿਖੀ ਗਈ ਹੈ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ‘ਅਸੀਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਅਸੀਂ ਤੁਹਾਡੇ ਬੇਟੇ ਤੇ ਪੋਤੇ ਹਾਂ। ਜਨਮਦਿਨ ਮੁਬਾਰਕ ਵੱਡੇ ਪਾਪਾ'।

ਉੱਥੇ ਹੀ ਹੱਥ ਜੋੜ ਕੇ ਦਿਲ ਵਾਲਾ ਇਮੋਜ਼ੀ ਵੀ ਸਾਂਝਾ ਕੀਤਾ ਗਿਆ ਹੈ। ਸੰਨੀ ਦਿਓਲ ਨੇ ਵੀ ਆਪਣੇ ਪਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ ਅਤੇ ਪ੍ਰਸ਼ੰਸਕ ਵੀ ਆਪਣੇ ਮਹਿਬੂਬ ਅਦਾਕਾਰ ਦੀ ਸਿਹਤਮੰਦੀ ਅਤੇ ਲੰਮੀ ਉਮਰ ਦੀ ਕਾਮਨਾ ਕਰ ਰਹੇ ਹਨ ।
View this post on Instagram