ਪੰਜਾਬ ਆਉਣ ਦੇ ਬਹਾਨੇ ਭਾਲਦੇ ਹਨ ਅਦਾਕਾਰ ਧਰਮਿੰਦਰ,ਇਸ ਅਧੂਰੀ ਇੱਛਾ ਨੂੰ ਕਰਨਾ ਚਾਹੰਦੇ ਨੇ ਪੂਰਾ 

Written by  Shaminder   |  May 24th 2019 12:02 PM  |  Updated: May 24th 2019 12:02 PM

ਪੰਜਾਬ ਆਉਣ ਦੇ ਬਹਾਨੇ ਭਾਲਦੇ ਹਨ ਅਦਾਕਾਰ ਧਰਮਿੰਦਰ,ਇਸ ਅਧੂਰੀ ਇੱਛਾ ਨੂੰ ਕਰਨਾ ਚਾਹੰਦੇ ਨੇ ਪੂਰਾ 

ਪੰਜਾਬ ਅਤੇ ਪੰਜਾਬੀਆਂ ਨਾਲ ਧਰਮਿੰਦਰ ਦਾ ਕਿੰਨਾ ਪਿਆਰ ਹੈ ਇਸ ਦੀਆਂ ਮਿਸਾਲਾਂ ਅਕਸਰ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ । ਧਰਮਿੰਦਰ ਨੇ ਆਪਣੀ ਜ਼ਿੰਦਗੀ 'ਚ ਕਈ ਫ਼ਿਲਮਾਂ ਕੀਤੀਆਂ ਹਨ ਅਤੇ ਬਾਲੀਵੁੱਡ 'ਚ ਇੱਕ ਲੰਂਬਾ ਅਰਸਾ ਰਾਜ ਕੀਤਾ ਹੈ । ਉਨ੍ਹਾਂ ਨੇ ਕਈ ਹਿੱਟ ਹਿੰਦੀ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਪਰ ਪੰਜਾਬੀ ਭਾਸ਼ਾ ਅਤੇ ਪੰਜਾਬ ਨਾਲ ਉਨ੍ਹਾਂ ਦਾ ਮੋਹ ਕਿਸੇ ਤੋਂ ਛਿਪਿਆ ਹੋਇਆ ਨਹੀਂ ਹੈ ।

ਹੋਰ ਵੇਖੋ :ਮਲੇਰਕੋਟਲਾ ਦਾ ਰਹਿਣ ਵਾਲਾ ਇਹ ਪਰਿਵਾਰ ਧਰਮਿੰਦਰ ਨੂੰ ਅੱਜ ਵੀ ਕਰਦਾ ਹੈ ਯਾਦ 2019

https://www.youtube.com/watch?v=hqM9EjX0p_E

ਉਨ੍ਹਾਂ ਦੀ ਹਮੇਸ਼ਾ ਇੱਛਾ ਰਹੀ ਹੈ ਕਿ ਉਹ ਪੰਜਾਬੀ ਫ਼ਿਲਮਾਂ 'ਚ ਕੰਮ ਕਰਨ । ਇਸ ਲਈ ਉਨ੍ਹਾਂ ਨੇ ਡਬਲ ਦਾ ਟ੍ਰਬਲ ਸਣੇ ਹੋਰ ਕਈ ਫ਼ਿਲਮਾਂ ਕੀਤੀਆਂ । ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਆਪਣੀ ਦਿਲੀ ਇੱਛਾ ਨੂੰ ਉਨ੍ਹਾਂ ਨੇ ਪੂਰਾ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਹੋਰ ਇੱਛਾ ਹੈ ਕਿ ਉਹ ਆਪਣੇ ਪੁੱਤਰ ਸੰਨੀ ਦਿਓਲ ਨੂੰ ਵੀ ਪੰਜਾਬੀ ਫ਼ਿਲਮਾਂ 'ਚ ਲਿਆਉਣ ।

https://www.instagram.com/p/BjZrWG4H2tO/

ਫ਼ਿਲਹਾਲ ਤਾਂ ਸੰਨੀ ਦਿਓਲ ਸਿਆਸੀ ਪਾਰਟੀ ਦੇ ਨਾਲ ਨਵੀਂ ਪਾਰੀ ਦੀ ਸ਼ੁਰੂਆਤ ਕਰ ਚੁੱਕੇ ਹਨ । ਪਰ ਹੁਣ ਜਿਵੇਂ ਕਿ ਧਰਮਿੰਦਰ ਕਹਿ ਰਹੇ ਹਨ ਕਿ ਹਰ ਚੀਜ਼ ਦਾ ਸਮਾਂ ਹੁੰਦਾ ਹੈ ਸ਼ਾਇਦ ਕਦੇ ਸੰਨੀ ਦਿਓਲ ਵੀ ਪੰਜਾਬੀ ਫ਼ਿਲਮਾਂ 'ਚ ਕੰਮ ਕਰਨ ।

https://www.instagram.com/p/BjZpd-2nF8b/

ਇਸ ਦੇ ਨਾਲ ਹੀ ਧਰਮਿੰਦਰ ਨੇ ਪੰਜਾਬ ਦੀ ਧਰਤੀ ਨਾਲ ਆਪਣੇ ਮੋਹ ਨੂੰ ਦਰਸਾਉਂਦਿਆਂ ਕਿਹਾ ਕਿ ਪੰਜਾਬ ਦੀ ਖ਼ੂਬਸੂਰਤ ਧਰਤੀ ਨਾਲ ਉਨ੍ਹਾਂ ਦਾ ਮੋਹ ਏਨਾ ਹੈ ਕਿ ਉਹ ਇਸ ਧਰਤੀ 'ਤੇ ਆਉਣ ਦੇ ਬਹਾਨੇ ਲੱਭਦੇ ਰਹਿੰਦੇ ਨੇ । ਦਰਅਸਲ ਇਸ ਸਭ ਗੱਲਾਂ ਧਰਮਿੰਦਰ ਨੇ ਇੱਕ ਅਵਾਰਡ ਸਮਾਰੋਹ ਦੌਰਾਨ ਆਖੀਆਂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network