ਆਪਣੇ ਦੋਸਤਾਂ ਦੇ ਨਾਲ ਅਦਾਕਾਰ ਜਸਵਿੰਦਰ ਭੱਲਾ ਨੇ ਸਾਂਝਾ ਕੀਤਾ ਵੀਡੀਓ, ਯੂਨੀਵਰਸਿਟੀ ਦੀਆਂ ਯਾਦਾਂ ਤਾਜ਼ੀਆਂ ਕਰਦੇ ਆਏ ਨਜ਼ਰ

written by Shaminder | October 19, 2022 01:33pm

ਜਸਵਿੰਦਰ ਭੱਲਾ (Jaswinder Bhalla) ਇਨ੍ਹੀਂ ਦਿਨੀ ‘ਕੈਰੀ ਆਨ ਜੱਟਾ-3’ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਚਿੱਲ ਮੂਡ ‘ਚ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਦੋਸਤਾਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਵਿੰਦਰ ਭੱਲਾ ਦਾ ਇੱਕ ਦੋਸਤ ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।

Jaswinder Bhalla Wife Birthday image Source : Instagram

ਹੋਰ ਪੜ੍ਹੋ : ਬੱਬੂ ਮਾਨ ਦਾ ‘ਕੱਲਮ ਕੱਲਾ’ ਗੀਤ ਰਿਲੀਜ਼, ਤਨਹਾਈ ਨੂੰ ਬਿਆਨ ਕਰਦਾ ਹੈ ਗਾਇਕ ਦਾ ਗੀਤ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਵਿੰਦਰ ਭੱਲਾ ਨੇ ਲਿਖਿਆ ਕਿ ‘ਸੱਪ ਰੰਗੇ ਸੂਟ ਵਾਲੀਏ, ਸਾਨੂੰ ਦੱਸ ਕੇ ਜਾਵੀਂ ਸਿਰਨਾਵਾਂ’। ਫੈਮਿਲੀ ਫਰੈਂਡਸ ਦੀ ਇੱਕ ਮਿਲਣੀ ਦੌਰਾਨ, ਇਹ ਗੀਤ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਹੁਤ ਹੀ ਵਧੀਆ ਗਾਇਕ ਡਾਕਟਰ ਸੁੱਖਨੈਣ ਸਿੰਘ ਨੇ ਗਾਇਆ ਸੀ ।

jaswinder bhalla image From instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਅਤੇ ਸ਼ਿਪਰਾ ਗੋਇਲ ਦੀ ਆਵਾਜ਼ ‘ਚ ਨਵਾਂ ਗੀਤ ‘ਹਿਪਨੋਟਾਈਜ਼’ ਰਿਲੀਜ਼

ਜਸਵਿੰਦਰ ਭੱਲਾ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਜਸਵਿੰਦਰ ਭੱਲਾ ਨੇ ਜਿੱਥੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ, ੳੁੱਥੇ ਹੀ ਉਨ੍ਹਾਂ ਦੀ ਕਾਮੇਡੀ ਵੀ ਬਾਕਮਾਲ ਹੈ ।

funny video of jaswinder bhalla and kavita kaushik image source instagram

ਉਨ੍ਹਾਂ ਨੂੰ ਇੱਕ ਕਾਮੇਡੀਅਨ ਦੇ ਤੌਰ ‘ਤੇ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਜਸਵਿੰਦਰ ਭੱਲਾ ਜਿੱਥੇ ਖੁਦ ਇੱਕ ਬਿਹਤਰੀਨ ਅਦਾਕਾਰ ਹਨ, ਉੱਥੇ ਹੀ ਉਨ੍ਹਾਂ ਦਾ ਪੁੱਤਰ ਪੁਖਰਾਜ ਭੱਲਾ ਵੀ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਦਾ ਹੋਇਆ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ ।

 

View this post on Instagram

 

A post shared by Jaswinder Bhalla (@jaswinderbhalla)

You may also like