ਅਦਾਕਾਰ ਪਰਲ ਵੀ.ਪੁਰੀ ਨੇ ਦੱਸਿਆ ਦਿਲ ਦਾ ਹਾਲ, ਦੱਸਿਆ ਕਿੰਨੇ ਮੁਸ਼ਕਿਲ ਭਰੇ ਰਹੇ ਦਿਨ

written by Shaminder | June 28, 2021

ਟੀਵੀ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਪਰਲ ਵੀ ਪੁਰੀ ਜਿਸ ਨੂੰ ਬੀਤੇ ਦਿਨੀਂ ਰੇਪ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਕੇ ਆਪਣਾ ਦਰਦ ਬਿਆਨ ਕੀਤਾ ਹੈ । ਉਨ੍ਹਾਂ ਨੇ ਇਸ ਪੋਸਟ ‘ਚ ਦੱਸਿਆ ਕਿ ਕਿਵੇਂ ਬੀਤੇ ਦਿਨ ਉਨ੍ਹਾਂ ਦੇ ਲਈ ਕਿੰਨੇ ਮੁਸ਼ਕਿਲ ਭਰੇ ਰਹੇ ਸਨ । Pearl puri ਹੋਰ ਪੜ੍ਹੋ : ਅੰਮ੍ਰਿਤ ਮਾਨ ਅਤੇ ਦੀਪਕ ਢਿੱਲੋਂ ਜਲਦ ਲੈ ਕੇ ਆ ਰਹੇ ਹਨ ਕੁਝ ਨਵਾਂ, ਦੀਪਕ ਢਿੱਲੋਂ ਨੇ ਸਾਂਝੀ ਕੀਤੀ ਤਸਵੀਰ 
Pearl v puri ਇਸ ਤੋਂ ਇਲਾਵਾ ਅਦਾਕਾਰ ਨੇ ਉਨ੍ਹਾਂ ਲੋਕਾਂ ਦਾ ਵੀ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਨੇ ਉਨ੍ਹਾਂ ਦਾ ਸਾਥ ਮੁਸ਼ਕਿਲ ਭਰੇ ਸਮੇਂ ‘ਚ ਦਿੱਤਾ ਹੈ । ਦੱਸ ਦਈਏ ਕਿ ਬੀਤੇ ਦਿਨੀਂ ਪਰਲ. ਵੀ. ਪੁਰੀ ਨੂੰ ਰੇਪ ਦੇ ਇਲਜ਼ਾਮ ਲੱਗਣ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ   Pearl V Puri ਪਰਲ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਨਾਬਾਲਗ ਨੂੰ ਇੰਡਸਟਰੀ 'ਚ ਦਿਵਾਉਣ ਬਹਾਨੇ ਉਸ ਨਾਲ ਜਬਰ-ਜਨਾਹ ਕੀਤਾ। ਸ਼ਿਕਾਇਤ ਤੋਂ ਬਾਅਦ ਅਦਾਕਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ 14 ਦਿਨ ਕਿ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ। ਬਾਹਰ ਆਉਣ ਤੋਂ ਬਾਅਦ ਪਰਲ ਪੁਰੀ ਖਾਮੋਸ਼ ਰਹੇ। ਨਾ ਅਦਾਕਾਰ ਕਿਤੇ ਨਜ਼ਰ ਆਏ, ਤੇ ਨਾ ਹੀ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੋਈ ਹਲਚਲ ਹੋਈ। ਪਰ ਹੁਣ ਰਿਹਾਅ ਹੋਣ ਦੇ 13 ਦਿਨ ਬਾਅਦ ਪਰਲ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤਾ ਹੈ।

0 Comments
0

You may also like