ਅਦਾਕਾਰ ਸੰਚਾਰੀ ਵਿਜੈ ਦਾ ਹੋਇਆ ਦੇਹਾਂਤ, ਸੜਕ ਹਾਦਸੇ ਦਾ ਹੋਏ ਸਨ ਸ਼ਿਕਾਰ

written by Rupinder Kaler | June 14, 2021

ਅਦਾਕਾਰ ਸੰਚਾਰੀ ਵਿਜੈ ਦਾ ਦੇਹਾਂਤ ਹੋ ਗਿਆ ਹੈ। ਜਿਸ ਤੋਂ ਬਾਅਦ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ । ਤੁਹਾਨੂੰ ਦੱਸ ਦੇਈਏ ਕਿ ਵਿਜੈ ਦਾ ਸ਼ੁੱਕਰਵਾਰ ਨੂੰ ਬੈਂਗਲੁਰੂ 'ਚ ਐਕਸੀਡੈਂਟ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅਦਾਕਾਰ ਦਾ ਦੇਹਾਂਤ ਹੋ ਗਿਆ ਹੈ। ਹੋਰ ਪੜ੍ਹੋ : ਕਮਾਲ ਆਰ ਖਾਨ ਨੇ ਮੀਕਾ ਸਿੰਘ ’ਤੇ ਲਗਾਏ ਗੰਭੀਰ ਇਲਜ਼ਾਮ, ਕਿਹਾ ਮੇਰੇ ਤਰਲੇ ਕੱਢਦਾ ਸੀ ਮੀਕਾ ਹਾਦਸੇ ਤੋਂ ਬਾਅਦ ਅਦਾਕਾਰ ਦਾ ਅਪਰੇਸ਼ਨ ਵੀ ਵੀ ਹੋਇਆ ਸੀ ਫਿਰ ਵੀ ਇਹ 38 ਸਾਲ ਦਾ ਅਦਾਕਾਰ ਬਚ ਨਹੀਂ ਸਕਿਆ। ਇਸ ਖ਼ਬਰ ਤੋਂ ਫੈਨਜ਼ ਵਿਚਕਾਰ ਦੁੱਖ ਦੀ ਲਹਿਰ ਦੌੜ ਗਈ ਹੈ। ਖ਼ਬਰ ਮੁਤਾਬਿਕ ਹਾਦਸਾ ਉਦੋਂ ਹੋਇਆ ਸੀ ਜਦੋਂ ਵਿਜੈ ਆਪਣੇ ਦੋਸਤ ਦੇ ਘਰੋਂ ਬਾਈਕ 'ਤੇ ਵਾਪਸ ਆ ਰਹੇ ਸਨ। ਅਦਾਕਾਰ ਸੁਦੀਪ ਨੇ ਟਵੀਟ ਕਰ ਕੇ ਫੈਨਜ਼ ਨੂੰ ਇਹ ਦੁਖਦ ਖ਼ਬਰ ਦਿੱਤੀ ਸੀ। ਅਦਾਕਾਰ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਇਹ ਸਵੀਕਾਰ ਕਰਦਿਆਂ ਬਹੁਤ ਨਿਰਾਸ਼ਾ ਹੋ ਰਹੀ ਹੈ ਕਿ ਸੰਚਾਰੀ ਵਿਜੈ ਦਾ ਦੇਹਾਂਤ ਹੋ ਗਿਆ ਹੈ, ਇਸ ਲਾਕਡਾਊਨ 'ਚ ਉਨ੍ਹਾਂ ਨਾਲ ਦੋ ਵਾਰ ਮੁਲਾਕਾਤ ਹੋਈ... ਉਹ ਅਗਲੀ ਫਿਲਮ ਨੂੰ ਲੈ ਕੇ ਉਤਸ਼ਾਹਿਤ ਸਨ, ਬਹੁਤ ਦੁੱਖ ਦੀ ਗੱਲ ਹੈ।

0 Comments
0

You may also like