ਅਦਾਕਾਰ ਸੋਨੂੰ ਸੂਦ ਦੇ ਘਰ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ

written by Shaminder | September 15, 2021

ਅਦਾਕਾਰ ਸੋਨੂੰ ਸੂਦ (Sonu Sood ) ਜੋ ਕਿ ਲੋਕਾਂ ਦੇ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਹਨ । ਸੋਨੂੰ ਸੂਦ ਨੇ ਲਾਕਡਾਊਨ ਦੇ ਦੌਰਾਨ ਦਿਲ ਖੋਲ ਕੇ ਲੋਕਾਂ ਦੀ ਮਦਦ ਕੀਤੀ । ਹੁਣ ਵੀ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ । ਲੋਕ ਅਕਸਰ ਉਨ੍ਹਾਂ ਨੂੰ ਮਦਦ ਲਈ ਮੇਲ, ਟਵਿੱਟਰ ਅਤੇ ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ਰਾਹੀਂ ਮਦਦ ਦੀ ਅਪੀਲ ਕਰਦੇ ਰਹਿੰਦੇ ਹਨ ।

sonu-sood-1-min Image From Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਰਿਲੀਜ਼ ਕੀਤਾ ਜਾਵੇਗਾ ਭਾਈ ਗੁਰਦੇਵ ਸਿੰਘ ਦੀ ਆਵਾਜ਼ ‘ਚ ਸ਼ਬਦ

ਉਹ ਅਸਲ ਜ਼ਿੰਦਗੀ ‘ਚ ਹੀਰੋ ਹਨ, ਐਕਟਿੰਗ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਇਨਸਾਨੀਅਤ ਅਤੇ ਦਰਿਆ ਦਿਲੀ ਦੇ ਨਾਲ ਲੋਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ ।

Sonu-Sood-8-min Image From Instagram

ਪਰ ਹੁਣ ਖ਼ਬਰ ਆ ਰਹੀ ਹੈ ਕਿ ਸੋਨੂੰ ਸੂਦ ਦੇ ਘਰ ਇਨਕਮ ਟੈਕਸ ਵਿਭਾਗ ਨੇ ਸਰਵੇ ਕੀਤਾ ਹੈ ਅਤੇ ਟੀਮ ਇਹ ਪਤਾ ਲਗਾ ਰਹੀ ਹੈ ਕਿ ਸੋਨੂੰ ਕਿੰਨਾ ਕਮਾਉਂਦੇ ਹਨ ਅਤੇ ਚੈਰਿਟੀ ਦਾ ਪੈਸਾ ਕਿੱਥੋਂ ਆਉਂਦਾ ਹੈ ।ਦੱਸਣਯੋਗ ਹੈ ਕਿ ਸੋਨੂੰ ਇਕ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਆਪਣੇ ਦਮ ’ਤੇ ਐਕਟਿੰਗ ’ਚ ਨਾਂ ਕਮਾਇਆ ਹੈ। ਅਜਿਹੇ ਐਕਟਰ ਨੇ ਹਿੰਦੀ, ਤੇਲਗੂ, ਤਮਿਲ, ਕੰਨੜ ਤੇ ਪੰਜਾਬੀ ਫਿਲਮਾਂ ’ਚ ਬਹਿਤਰੀਨ ਕੰਮ ਕੀਤਾ ਹੈ। ਸੋਨੂੰ ਸੂਦ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਹਨਾਂ ਦੇ ਫੈਨਸ ਉਨ੍ਹਾਂ ਨੂੰ ਬਹੁਤ ਦੂਰੋਂ ਦੂਰੋਂ ਮਿਲਣ ਦੇ ਲਈ ਪਹੁੰਚਦੇ ਹਨ ।

 

0 Comments
0

You may also like