ਡਰੱਗਸ ਦੇ ਨਾਲ ਹੋਟਲ ‘ਚ ਜਨਮ ਦਿਨ ਮਨਾ ਰਹੀ ਅਦਾਕਾਰਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

written by Shaminder | June 15, 2021

ਬਾਲੀਵੁੱਡ ਦੀ ਇੱਕ ਅਦਾਕਾਰਾ ਨੂੰ ਆਪਣੇ ਜਨਮ ਦਿਨ ‘ਤੇ ਪਾਰਟੀ ਕਰਨਾ ਮਹਿੰਗਾ ਪੈ ਗਿਆ । ਉਸ ਨੂੰ ਪੁਲਿਸ ਨੇ ਦੇਰ ਰਾਤ ਗ੍ਰਿਫਤਾਰ ਕਰ ਲਿਆ । ਅਦਾਕਾਰਾ ਦੀ ਪਛਾਣ ਨਾਇਰਾ ਸ਼ਾਹ ਦੇ ਤੌਰ ‘ਤੇ ਹੋਈ ਹੈ । ਜੋ ਕਿ ਬਾਲੀਵੁੱਡ ‘ਚ ਛੋਟੇ ਮੋਟੇ ਰੋਲ ਕਰਦੀ ਹੈ । ਇਲਜ਼ਾਮ ਹੈ ਕਿ ਇਸ ਪਾਰਟੀ ‘ਚ ਡਰੱਗ ਦਾ ਇਸਤੇਮਾਲ ਹੋ ਰਿਹਾ ਸੀ । ਜਿਸ ਦੀ ਸ਼ਿਕਾਇਤ ਪੁਲਿਸ ਨੂੰ ਕਿਸੇ ਨੇ ਕਰ ਦਿੱਤੀ ਸੀ । ਜਿਸ ‘ਤੇ ਪੁਲਿਸ ਕਾਰਵਾਈ ਕਰਨ ਲਈ ਪਹੁੰਚੀ।

Niara Image From instagram
ਹੋਰ ਪੜ੍ਹੋ : ਗੁਰਲੇਜ ਅਖਤਰ ਨੇ ਭਰਾ ਦੇ ਜਨਮ ਦਿਨ ‘ਤੇ ਦਿੱਤੀ ਵਧਾਈ 
Niara shah ਮਾਮਲਾ ਮੁੰਬਈ ਦੇ ਸਾਂਤਾਕਰੂਜ਼ ਥਾਣਾ ਖੇਤਰ ਦਾ ਹੈ। ਜਿੱਥੇ ਬਾਲੀਵੁੱਡ ਅਭਿਨੇਤਰੀ ਨੇਹਲ ਸ਼ਾਹ ਫਾਈਵ ਸਟਾਰ ਹੋਟਲ ਵਿੱਚ ਆਪਣਾ ਜਨਮ ਦਿਨ ਮਨਾ ਰਹੀ ਸੀ। ਪੁਲਿਸ ਨੇ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੋਟਲ 'ਤੇ ਛਾਪਾ ਮਾਰ ਕੇ ਮਾਮਲੇ ਦਾ ਖੁਲਾਸਾ ਕੀਤਾ। Niara shah ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 3 ਵਜੇ ਫਾਈਵ ਸਟਾਰ ਹੋਟਲ ਵਿੱਚ ਛਾਪਾ ਮਾਰਿਆ ਗਿਆ। ਉਥੇ ਬਾਲੀਵੁੱਡ ਵਿੱਚ ਛੋਟੇ ਰੋਲ ਕਰਨ ਵਾਲੀ ਅਭਿਨੇਤਰੀ ਤੇ ਉਸ ਦੇ ਸਾਥੀਆਂ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।    

0 Comments
0

You may also like