ਅਦਾਕਾਰਾ ਸ਼ਿਰੀਨ ਮਿਰਜ਼ਾ ਦਾ ਹੋਇਆ ਵਿਆਹ, ਤਸਵੀਰਾਂ ਤੇ ਵੀਡੀਓ ਹੋ ਰਹੀਆਂ ਹਨ ਵਾਇਰਲ

written by Rupinder Kaler | October 25, 2021

ਅਦਾਕਾਰਾ Shireen Mirza ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਸ਼ਿਰੀਨ ਮਿਰਜ਼ਾ ਨੇ 23 ਅਕਤੂਬਰ ਨੂੰ ਆਪਣੇ ਬੁਆਏਫ੍ਰੈਂਡ ਹਸਨ ਸਰਤਾਜ (Hasan Sartaj ) ਨਾਲ ਵਿਆਹ ਕੀਤਾ ਸੀ। ਸ਼ਿਰੀਨ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸ਼ਿਰੀਨ ਮਿਰਜ਼ਾ ਨੇ ਹਸਨ ਸਰਤਾਜ ਨਾਲ ਜੈਪੁਰ ਵਿੱਚ ਬਹੁਤ ਧੂਮਧਾਮ ਨਾਲ ਵਿਆਹ ਕੀਤਾ। ਜਿਸ ਵਿੱਚ ਜੋੜੀ ਦੇ ਕਰੀਬੀ ਦੋਸਤ ਤੇ ਰਿਸ਼ਤੇਦਾਰ ਸ਼ਾਮਿਲ ਹੋਏ ।

Pic Courtesy: Instagram

ਹੋਰ ਪੜ੍ਹੋ :

ਰਣਦੀਪ ਹੁੱਡਾ ਨੇ ਆਪਣੇ ਦੋਸਤ ਦੇ ਨਾਲ ਮਿਲਕੇ ਗੁਰੂ ਘਰ ‘ਚ ਕੀਤੀ ਸੇਵਾ, ਭਾਂਡੇ ਧੋਂਦੇ ਆਏ ਨਜ਼ਰ, ਦੇਖੋ ਵੀਡੀਓ

Pic Courtesy: Instagram

ਦਿਵਯੰਕਾ ਤ੍ਰਿਪਾਠੀ ਦਹੀਆ ਆਪਣੇ ਪਤੀ ਵਿਵੇਕ ਦਹੀਆ ਨਾਲ ਸ਼ਿਰੀਨ (Shireen Mirza) ਦੇ ਵਿਆਹ ਵਿੱਚ ਪਹੁੰਚੀ। ਇਸ ਦੇ ਨਾਲ ਹੀ ਅਦਾਕਾਰ ਅਲੀ ਗੋਨੀ ਅਤੇ ਅਦਾਕਾਰਾ ਕ੍ਰਿਸ਼ਨਾ ਮੁਖਰਜੀ ਵੀ ਸ਼ਿਰੀਨ ਅਤੇ ਹਸਨ ਦੇ ਵਿਆਹ ਵਿੱਚ ਪਹੁੰਚੇ। ਸ਼ਰੀਨ ਦੇ ਵਿਆਹ 'ਚ ਸਾਰਿਆਂ ਨੇ ਮਿਲ ਕੇ ਕਾਫੀ ਰੌਣਕ ਲਗਾਈ। ਸ਼ਿਰੀਨ ਨੇ ਆਪਣੇ ਵਿਆਹ 'ਚ ਲਾਲ ਰੰਗ ਦੀ ਬ੍ਰਾਈਡਲ ਡਰੈੱਸ ਪਾਈ ਹੋਈ ਸੀ।

ਲਾਲ ਲਹਿੰਗਾ ਦੇ ਨਾਲ, ਉਸਨੇ ਸੁਨਹਿਰੀ ਗਹਿਣੇ ਪਾਏ ਸੀ, ਜਿਸ 'ਚ ਸ਼ਿਰੀਨ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਹਸਨ (Hasan Sartaj ) ਨੇ ਵੀ ਆਫ ਵ੍ਹਾਈਟ ਸ਼ੇਰਵਾਨੀ ਪਾਈ ਹੋਈ ਸੀ। ਇਸ ਦੇ ਨਾਲ ਉਸ ਨੇ ਚਿੱਟੀ ਪੱਗ ਬੰਨ੍ਹੀ ਹੋਈ ਸੀ। ਦੱਸ ਦੇਈਏ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਮਹਿੰਦੀ, ਹਲਦੀ ਅਤੇ ਸੰਗੀਤ ਦਾ ਸਮਾਗਮ ਸੀ। ਜਿਸ ਵਿੱਚ ਦਿਵਯੰਕਾ, ਕ੍ਰਿਸ਼ਨਾ ਅਤੇ ਅਲੀ ਗੋਨੀ ਨੇ ਵੀ ਸ਼ਿਰੀਨ ਦੇ ਨਾਲ ਖੂਬ ਮਸਤੀ ਕੀਤੀ।

You may also like