ਵਾਇਸ ਆਫ਼ ਪੰਜਾਬ-10 ਦੇ ਪ੍ਰਤੀਭਾਗੀਆਂ ਦੀ ਪ੍ਰਫਾਰਮੈਂਸ ਤੋਂ ਖੁਸ਼ ਹੋਈ ਅਫਸਾਨਾ ਖ਼ਾਨ,ਵੀਡੀਓ ਸਾਂਝਾ ਕਰਕੇ ਦਿੱਤੀ ਹੱਲਾਸ਼ੇਰੀ

written by Shaminder | January 18, 2020

ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਾਇਸ ਆਫ਼ ਪੰਜਾਬ ਸੀਜ਼ਨ -10 ਦੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ 'ਚ ਮਿਸ ਪੂਜਾ ਅਫ਼ਸਾਨਾ ਖ਼ਾਨ ਅਤੇ ਜੀ ਖ਼ਾਨ ਵੱਲੋਂ ਗਾਏ ਗੀਤ 'ਮੁੰਡੇ ਚੰਡੀਗੜ੍ਹ ਸ਼ਹਿਰ ਦੇ' ਗਾਉਣ ਵਾਲੇ ਪ੍ਰਤੀਭਾਗੀਆਂ ਦੀ ਤਾਰੀਫ਼ ਕਰ ਰਹੀ ਹੈ ।ਇਸ ਵੀਡੀਓ 'ਚ ਮਿਸ ਪੂਜਾ ਅਫ਼ਸਾਨਾ ਖ਼ਾਨ ਦੇ ਗੀਤ ਦੀ ਤਾਰੀਫ ਕਰਦੀ ਹੋਈ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਵੀ ਇਹ ਗੀਤ ਬਹੁਤ ਪਸੰਦ ਹੈ । ਹੋਰ ਵੇਖੋ:ਗਾਇਕ ਜਸਬੀਰ ਜੱਸੀ ਆਪਣੇ ਗਾਣਿਆਂ ਨਾਲ ‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਜਮਾਉਣਗੇ ਰੰਗ https://www.instagram.com/p/B7TmJwYBqtq/ ਸਚਿਨ ਆਹੁਜਾ ਨੇ ਵੀ ਇਨ੍ਹਾਂ ਪ੍ਰਤੀਭਾਗੀਆਂ ਦੀ ਤਾਰੀਫ਼ ਕੀਤੀ ਅਤੇ ਇਸ ਦੇ ਨਾਲ ਹੀ ਕਿਹਾ ਕਿ ਅਫਸਾਨਾ ਖ਼ਾਨ ਵੀ ਇਸੇ ਸ਼ੋਅ 'ਚ ਅੱਗੇ ਆਈ ਸੀ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਫਸਾਨਾ ਖ਼ਾਨ ਨੇ ਲਿਖਿਆ ਕਿ 'ਜਿਨ੍ਹਾਂ ਮਿਹਨਤਾਂ ਕੀਤੀਆਂ ਉਨ੍ਹਾਂ ਦੇ ਕੰਮ ਨੂੰ ਯਾਦ ਕੀਤਾ ਜਾਂਦਾ ਸੰਘਰਸ਼ ਕਰਕੇ ਅੱਗੇ ਆਏ ਆਂ ਥੈਂਕਸ ਜੀ,ਇਸ ਦੇ ਨਾਲ ਹੀ ਉਨ੍ਹਾਂ ਨੇ ਮਿਸ ਪੂਜਾ ਅਤੇ ਸਚਿਨ ਆਹੁਜਾ ਨੂੰ ਟੈਗ ਕਰਦੇ ਹੋਏ ਪੀਟੀਸੀ ਨੈੱਟਵਰਕ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ । https://www.instagram.com/p/B7TZbivBwW5/ ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ੋਅ 'ਚ ਗਾਉਣ ਵਾਲਿਆਂ ਪ੍ਰਤੀਭਾਗੀਆਂ ਦੀ ਵੀ ਤਾਰੀਫ ਕੀਤੀ ਹੈ । ਦੱਸ ਦਈਏ ਕਿ ਅਫਸਾਨਾ ਖ਼ਾਨ ਨੇ ਬੀਤੇ ਦਿਨੀਂ ਵਾਇਸ ਆਫ਼ ਪੰਜਾਬ 'ਚ ਪਰਫਾਰਮ ਵੀ ਕੀਤਾ ਸੀ । ਜਿਸ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਪੀਟੀਸੀ ਨੈੱਟਵਰਕ ਦਾ ਸ਼ੁਕਰੀਆ ਵੀ ਅਦਾ ਕੀਤਾ ਸੀ । ਦੱਸ ਦਈਏ ਕਿ ਵਾਇਸ ਆਫ਼ ਪੰਜਾਬ ਅਜਿਹਾ ਮੰਚ ਹੈ ਜਿਸ ਦੇ ਜ਼ਰੀਏ ਪੰਜਾਬ 'ਚ ਛਿਪੇ ਟੈਲੇਂਟ ਨੂੰ ਦੁਨੀਆ ਸਾਹਮਣੇ ਲਿਆਂਦਾ ਜਾ ਰਿਹਾ ਹੈ ਅਤੇ ਹੁਣ ਤੱਕ ਇਸ ਸ਼ੋਅ ਦੇ ਜ਼ਰੀਏ ਕਈ ਪ੍ਰਤਿਭਾਵਾਂ ਨਿਕਲੀਆਂ ਹਨ ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬੀ ਇੰਡਸਟਰੀ 'ਚ ਧੱਕ ਪਾਈ ਹੋਈ ਹੈ ਅਤੇ ਅਫਸਾਨਾ ਖ਼ਾਨ ਵੀ ਉਨ੍ਹਾਂ ਗਾਇਕਾਂ ਚੋਂ ਇੱਕ ਹਨ ।

0 Comments
0

You may also like