
Afsana Khan shares cute video: ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਅਫਸਾਨਾ ਖ਼ਾਨ ਜੋ ਕਿ ਅਕਸਰ ਹੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਮਾਂ ਦੇ ਜਨਮਦਿਨ ਉੱਤੇ ਬਹੁਤ ਹੀ ਪਿਆਰੀ ਜਿਹੀ ਵੀਡੀਓ ਸ਼ੇਅਰ ਕਰਦੇ ਹੋਏ ਵਿਸ਼ ਕੀਤਾ ਹੈ।
ਹੋਰ ਪੜ੍ਹੋ : ਭਾਰਤੀ ਸਿੰਘ ਦੇ ਬੇਟੇ ਗੋਲਾ ਨੇ ਕਪਿਲ ਸ਼ਰਮਾ ਦੀ ਧੀ ਅਨਾਇਰਾ ਦੀ ਜਨਮਦਿਨ ਪਾਰਟੀ ‘ਚ ਕੀਤੀ ਖੂਬ ਮਸਤੀ, ਦੇਖੋ ਵੀਡੀਓ

ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਮਾਂ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਉਸ ਦੇ ਫੈਨਜ਼ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਇਸ ਵੀਡੀਓ ‘ਚ ਅਫਸਾਨਾ ਆਪਣੀ ਮਾਂ ਦੇ ਨਾਲ ਨਜ਼ਰ ਆ ਰਹੀ ਹੈ ਤੇ ਮਾਂ-ਧੀ ਦੀ ਕਿਊਟ ਬੌਂਡਿੰਗ ਵੀ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਅਫਸਾਨਾ ਨੇ ਕੈਪਸ਼ਨ ‘ਚ ਲਿਖਿਆ, ‘ਮਾਂ ਦੇ ਲਈ ਸਭ ਨੂੰ ਛੱਡ ਦਿਓ, ਪਰ ਸਭ ਦੇ ਲਈ ਮਾਂ ਨੂੰ ਨਾ ਛੱਡਿਓ। ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸ ਨੇ ਦਿੱਤੇ ਜੀਣ ਲਈ ਸਾਹ ਮੈਨੂੰ... ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜਿਸ ਨੇ ਪਾਲਿਆ ਸੀਨੇ ਨਾਲ ਲਾ ਮੈਨੂੰ। ਜਨਮਦਿਨ ਮੁਬਾਰਕ ਮਾਂ...ਲਵ ਯੂ ਮਾਂ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

ਅਫਸਾਨਾ ਖ਼ਾਨ ਦਾ ਹਾਲ ਹੀ ‘ਚ ਗਾਣਾ ਮਹਿੰਦੀ ਰਿਲੀਜ਼ ਹੋਇਆ ਹੈ। ਇਸ ਦੇ ਨਾਲ ਨਾਲ ਉਸ ਦੇ ਪਤੀ ਸਾਜ਼ ਦੀ ਪੰਜਾਬੀ ਫਿਲਮ ਇੰਡਸਟਰੀ ‘ਚ ਐਂਟਰੀ ਹੋਣ ਜਾ ਰਹੀ ਹੈ। ਦੱਸ ਦਈਏ ਇਸ ਸਾਲ ਹੀ ਅਫਸਾਨਾ ਖ਼ਾਨ ਤੇ ਸਾਜ਼ ਦਾ ਵਿਆਹ ਹੋਇਆ ਸੀ। ਦੋਵਾਂ ਦੀ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਵੀ ਖੂਬ ਪਸੰਦ ਕੀਤਾ ਜਾਂਦਾ ਹੈ।

View this post on Instagram