
Shah Rukh Khan Tests Positive For Covid-19: ਸ਼ਾਹਰੁਖ ਖਾਨ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ। ਮਹਾਰਾਸ਼ਟਰ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸ਼ਨੀਵਾਰ ਨੂੰ ਕਾਰਤਿਕ ਆਰੀਅਨ ਨੇ ਟਵੀਟ ਕਰਕੇ ਆਪਣੀ ਕੋਰੋਨਾ ਰਿਪੋਰਟ ਪਾਜ਼ੀਟਿਵ ਬਾਰੇ ਦੱਸਿਆ ਸੀ। ਇਸ ਤੋਂ ਬਾਅਦ ਆਦਿਤਿਆ ਰਾਏ ਕਪੂਰ ਅਤੇ ਕੈਟਰੀਨਾ ਕੈਫ ਵੀ ਕੋਵਿਡ-19 ਨਾਲ ਸੰਕਰਮਿਤ ਹੋ ਗਏ। ਸ਼ਾਹਰੁਖ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ 'ਚ ਰੁੱਝੇ ਹੋਏ ਹਨ। ਪਿਛਲੇ ਦਿਨ ਹੀ ਉਨ੍ਹਾਂ ਨੇ 'ਜਵਾਨ' ਦਾ ਪੋਸਟਰ ਸਾਂਝਾ ਕੀਤਾ ਸੀ ਅਤੇ ਇੱਕ ਦਿਨ ਬਾਅਦ ਐਤਵਾਰ ਨੂੰ ਉਨ੍ਹਾਂ ਦੇ ਕੋਵਿਡ ਨਾਲ ਸੰਕਰਮਿਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸ਼ਾਹਰੁਖ ਖਾਨ ਨੇ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।

ਪਰ ਸੂਤਰਾਂ ਦੇ ਹਵਾਲੇ ਨਾਲ ਅਦਾਕਾਰ ਦਾ ਕੋਵਿਡ ਟੈਸਟ ਪਾਜ਼ੀਟਿਵ ਆਇਆ ਹੈ। ਇਸ ਦੌਰਾਨ, ਬੀਐਮਸੀ ਨੇ ਰੋਜ਼ਾਨਾ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਲਰਟ ਰਹਿਣ ਲਈ ਕਿਹਾ ਹੈ।
ਉੱਧਰ ਕੈਟਰੀਨਾ ਕੈਫ ਨੂੰ ਵੀ ਕੋਰੋਨਾ ਹੋ ਗਿਆ ਹੈ । ਦੱਸ ਦਈਏ ਪਿਛਲੇ ਸਾਲ ਵੀ ਅਪ੍ਰੈਲ ਮਹੀਨੇ 'ਚ ਅਦਾਕਾਰਾ ਨੂੰ ਕੋਰੋਨਾ ਹੋ ਗਿਆ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਸੀ।

ਸ਼ਾਹਰੁਖ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਗਲੇ ਸਾਲ ਉਨ੍ਹਾਂ ਦੀਆਂ 3 ਫਿਲਮਾਂ ਆਉਣ ਵਾਲੀਆਂ ਹਨ। ਹਾਲ ਹੀ 'ਚ ਉਨ੍ਹਾਂ ਨੇ ਨਿਰਦੇਸ਼ਕ ਐਟਲੀ ਦੀ ਫਿਲਮ 'ਜਵਾਨ' ਦਾ ਐਲਾਨ ਕੀਤਾ ਹੈ। ਫਿਲਮ 'ਚ ਸ਼ਾਹਰੁਖ ਐਕਸ਼ਨ ਅਵਤਾਰ 'ਚ ਹਨ। ਇਸ ਤੋਂ ਇਲਾਵਾ ਉਹ 'ਪਠਾਨ' ਅਤੇ 'ਡੰਕੀ' ਫਿਲਮਾਂ 'ਚ ਵੀ ਨਜ਼ਰ ਆਵੇਗੀ।

ਸ਼ਾਹਰੁਖ ਖ਼ਾਨ ਤੋਂ ਪਹਿਲਾਂ ਬੀਤੇ ਦਿਨੀਂ ਫਿਲਮ 'ਭੂਲ-ਭੁਲਈਆ-2' ਦੀ ਸਫਲਤਾ ਦਾ ਜਸ਼ਨ ਮਨਾ ਰਹੇ ਅਦਾਕਾਰ ਕਾਰਤਿਕ ਆਰੀਅਨ ਵੀ ਕੋਵਿਡ-19 ਪਾਜ਼ੀਟਿਵ ਪਾਏ ਗਏ ਨੇ। ਦੱਸ ਦਈਏ ਕਾਰਤਿਕ ਦੂਜੀ ਵਾਰ ਕੋਰੋਨਾ ਦੀ ਲਪੇਟ ਚ ਆਏ ਹਨ। ਦੱਸ ਦਈਏ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਕੇਸਾਂ ਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ।