ਅਜੇ ਦੇਵਗਨ ਨੇ ਖਰੀਦਿਆ 60 ਕਰੋੜ ਦਾ ਨਵਾਂ ਬੰਗਲਾ

written by Shaminder | June 01, 2021

ਅਮਿਤਾਭ ਬੱਚਨ ਤੋਂ ਬਾਅਦ ਹੁਣ ਅਦਾਕਾਰ ਅਜੇ ਦੇਵਗਨ ਨੇ ਨਵਾਂ ਘਰ ਖਰੀਦਿਆ ਹੈ । 60 ਕਰੋੜ ਦੀ ਲਾਗਤ ਦੇ ਬਣਿਆ ਇਹ ਬੰਗਲਾ ਮੁੰਬਈ ਦੇ ਜੁਹੂ ‘ਚ ਸਥਿਤ ਹੈ। ਮੀਡੀਆ ਰਿਪੋਟਸ ਮੁਤਾਬਕ ਇਹ ਬੰਗਲਾ ਕਾਫੀ ਵੱਡੇ ਏਰੀਏ ‘ਚ ਹੈ ਅਤੇ ਬਾਲੀਵੁੱਡ ਦੇ ਹੋਰ ਕਈ ਵੱਡੇ ਸਿਤਾਰੇ ਵੀ ਇੱਥੇ ਰਹਿੰਦੇ ਹਨ । ਬੀਤੇ ਕਈ ਦਿਨਾਂ ਤੋਂ ਅਜੇ ਨਵੇਂ ਘਰ ਦੀ ਭਾਲ ‘ਚ ਸਨ ਅਤੇ ਹੁਣ ਉਨ੍ਹਾਂ ਦੀ ਤਲਾਸ਼ ਪੂਰੀ ਹੋ ਚੁੱਕੀ ਹੈ ।

AJAY DEVGN Image From AJAY DEVGN Instagram
ਹੋਰ ਪੜ੍ਹੋ : ਅੱਜ ਹੈ ਅਦਾਕਾਰਾ ਨਰਗਿਸ ਦਾ ਜਨਮ ਦਿਨ, ਤਵਾਈਫ ਦੇ ਘਰ ਜਨਮੀ ਸੀ ਨਰਗਿਸ, ਪਿਤਾ ਨੇ ਬਦਲਿਆ ਸੀ ਧਰਮ  
Ajay-Devgn ਅਜੇ ਦੇਵਗਨ ਪਿਛਲੇ ਇਕ ਸਾਲ ਤੋਂ ਇਕ ਨਵੇਂ ਘਰ ਦੀ ਤਲਾਸ਼ ਵਿਚ ਸੀ। ਹੁਣ ਉਨ੍ਹਾਂ ਦੀ ਭਾਲ ਪੂਰੀ ਹੋ ਗਈ ਹੈ ਅਤੇ ਉਨ੍ਹਾਂ ਨੇ ਇੱਕ ਸ਼ਾਨਦਾਰ ਘਰ ਖਰੀਦਿਆ, ਜੋ ਕਿ ਕਾਫ਼ੀ ਸੁੰਦਰ ਹੈ। ਰਿਤਿਕ ਰੋਸ਼ਨ, ਅਮਿਤਾਭ ਬੱਚਨ, ਧਰਮਿੰਦਰ ਅਤੇ ਅਕਸ਼ੇ ਕੁਮਾਰ ਵੀ ਅਜੇ ਦੇਵਗਨ ਦੇ ਇਸ ਨਵੇਂ ਘਰ ਦੇ ਨੇੜੇ ਰਹਿੰਦੇ ਹਨ। Ajay Devgn ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਵੀ ਨਵਾਂ ਘਰ ਖਰੀਦਿਆ ਹੈ । ਅਜੇ ਦੇਵਗਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।  

0 Comments
0

You may also like