ਅਜੀਤ ਮਹਿੰਦੀ ਨੇ ਸਾਂਝਾ ਕੀਤਾ ਇਹ ਖ਼ਾਸ ਵੀਡੀਓ, ਪਾਪਾ ਦਲੇਰ ਮਹਿੰਦੀ ਤੇ ਪਤੀ ਨਵਰਾਜ ਹੰਸ ਦੇ ਨਾਲ ਮਸਤੀ ਕਰਦੀ ਆਈ ਨਜ਼ਰ

written by Lajwinder kaur | August 20, 2021

ਅਜੀਤ ਮਹਿੰਦੀ ( ajit mehndi) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਪੇਕੇ ਤੇ ਸਹੁਰੇ ਪਰਿਵਾਰ ਵਾਲਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਅਜੀਤ ਮਹਿੰਦੀ ਹੰਸ ਪਰਿਵਾਰ ਦੀ ਵੱਡੀ ਨੂੰਹ ਹੈ । ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪਿਆਰੀ ਜਿਹੀ ਵੀਡੀਓ ਪੋਸਟ ਕੀਤੀ ਹੈ।

Ajit Mehndi and Mansi Sharma did a wonderful dance on the song 'Pathar' image source-instagram

ਹੋਰ ਪੜ੍ਹੋ : ਨਵਾਂ ਪੰਜਾਬੀ ਗੀਤ ‘DULDI SHARAB’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਕੁਲਵਿੰਦਰ ਬਿੱਲਾ ਤੇ ਮਾਹਿਰਾ ਸ਼ਰਮਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

ਹੋਰ ਪੜ੍ਹੋ : ਕਰੀਨਾ ਕਪੂਰ ਨੇ ਸਮੁੰਦਰੀ ਕੰਢੇ ਤੋਂ ਸ਼ੇਅਰ ਕੀਤੀ ਆਪਣੀ ਗਲੈਮਰਸ ਲੁੱਕ ਵਾਲੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

inside image of ajit mehngi-min image source-instagram

ਇਸ ਵੀਡੀਓ 'ਚ ਉਹ ਆਪਣੇ ਪਾਪਾ ਦਲੇਰ ਮਹਿੰਦੀ ਤੇ ਪਤੀ ਨਵਰਾਜ ਹੰਸ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਉਨ੍ਹਾਂ ਨੇ ਆਪਣੇ ਪਿਤਾ ਦਲੇਰ ਮਹਿੰਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਪੋਸਟ ਕੀਤੀ ਹੈ। ਪ੍ਰਸ਼ੰਸਕਾਂ ਨੂੰ ਇਹ ਪਰਿਵਾਰ ਮਸਤੀ ਵਾਲਾ ਵੀਡੀਓ ਖੂਬ ਪਸੰਦ ਆ ਰਿਹਾ ਹੈ। ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ ।

 

View this post on Instagram

 

A post shared by Ajit ji (@ajitmehndi)

ਨਵਰਾਜ ਦੀ ਪਤਨੀ ਅਜੀਤ ਮਹਿੰਦੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਜੀਤ ਮਹਿੰਦੀ ਜਿਸ ਦਾ ਸੰਬੰਧ ਗਾਇਕੀ ਪਰਿਵਾਰ ਦੇ ਨਾਲ ਹੈ, ਜਿਸ ਕਰਕੇ ਉਹ ਖੁਦ ਵੀ ਵਧੀਆ ਆਵਾਜ਼ ਦੀ ਮਾਲਿਕ ਹੈ, ਉਨ੍ਹਾਂ ਦੀ ਪੰਜਾਬੀ, ਹਿੰਦੀ ਗੀਤਾਂ ਦੇ ਨਾਲ ਅੰਗਰੇਜ਼ੀ ਗੀਤਾਂ ਉੱਤੇ ਵੀ ਚੰਗੀ ਪਕੜ ਹੈ । ਉਹ ਅਕਸਰ ਹੀ ਆਪਣੀ ਗਾਇਕੀ ਵਾਲਾ ਵੀਡੀਓਜ਼ ਵੀ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਅਜੀਤ ਮਹਿੰਦੀ ਅਕਸਰ ਹੀ ਆਪਣੀ ਦਰਾਣੀ ਮਾਨਸੀ ਸ਼ਰਮਾ ਤੇ ਭਤੀਜੇ ਰੇਦਾਨ ਹੰਸ ਦੇ ਨਾਲ ਆਪਣੀ ਕਿਊਟ ਵੀਡੀਓਜ਼ ਵੀ ਪੋਸਟ ਕਰਦੀ ਰਹਿੰਦੀ ਹੈ।

0 Comments
0

You may also like