ਕਰੀਨਾ ਕਪੂਰ ਨੇ ਸਮੁੰਦਰੀ ਕੰਢੇ ਤੋਂ ਸ਼ੇਅਰ ਕੀਤੀ ਆਪਣੀ ਗਲੈਮਰਸ ਲੁੱਕ ਵਾਲੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | August 19, 2021

ਬਾਲੀਵੁਡ ਐਕਟਰੈੱਸ ਕਰੀਨਾ ਕਪੂਰ ਖ਼ਾਨ (Kareena Kapoor Khan) ਅੱਜਕੱਲ੍ਹ ਆਪਣੇ ਪਰਿਵਾਰ ਨਾਲ ਮਾਲਦੀਵ (Maldives)ਵਿੱਚ ਹੈ। ਕਰੀਨਾ, ਸੈਫ ਅਤੇ ਬੱਚਿਆਂ ਨਾਲ ਛੁੱਟੀਆਂ ਮਨਾ ਰਹੀ ਹੈ। ਬੇਬੋ ਨੇ ਆਪਣੀ ਛੁੱਟੀਆਂ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਦਿਲਚਸਪ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਇੱਕ ਤਸਵੀਰ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਕਰੀਨਾ ਸਵਿਮ ਸੂਟ' ਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ ਵੱਖ-ਵੱਖ ਪੇਜ਼ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਕਰੀਨਾ ਦੇ ਹਰ ਅੰਦਾਜ਼ ਦੇ ਦੀਵਾਨੇ ਹਨ। ਜਿਸ ਕਰਕੇ ਲੋਕਾਂ ਨੂੰ ਬੇਬੋ ਦਾ ਇਹ ਅੰਦਾਜ਼ ਵੀ ਕਾਫੀ ਪਸੰਦ ਆ ਰਿਹਾ ਹੈ।

maldives vation kareen kapoora with family Image Source: Instagram

ਹੋਰ ਪੜ੍ਹੋ :‘ਤੁਣਕਾ-ਤੁਣਕਾ’ ਫ਼ਿਲਮ ਦਾ ਭਾਵੁਕ ਕਰਨ ਵਾਲਾ ਨਵਾਂ ਗੀਤ ‘Mehmaan’ ਕੰਵਰ ਗਰੇਵਾਲ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਹੋਰ ਪੜ੍ਹੋ : ਪਿਆਰ ‘ਚ ਪਈਆਂ ਜੁਦਾਈਆਂ ਨੂੰ ਬਿਆਨ ਕਰਦਾ ‘ਚੱਲ ਮੇਰਾ ਪੁੱਤ-2’ ਫ਼ਿਲਮ ‘ਚੋਂ ਅਮਰਿੰਦਰ ਗਿੱਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘Sadiyan Ton’, ਦੇਖੋ ਵੀਡੀਓ

ਇਸ ਫੋਟੋ ਨੂੰ ਸਟੇਟਸ 'ਚ ਸ਼ੇਅਰ ਕਰਦੇ ਹੋਏ ਕਰੀਨਾ ਨੇ ਲਿਖਿਆ ਹੈ -ਹਵਾਵਾਂ ਦੇ ਨਾਲ ਜਾਣ ਦਿਉ.. ਨਾਲ ਹੀ ਉਨ੍ਹਾਂ ਨੇ ਸਮੁੰਦਰੀ ਇਮੋਜ਼ੀ ਵੀ ਪੋਸਟ ਕੀਤਾ ਹੈ। ਜਿਸ ਤੋਂ ਪਤਾ ਚੱਲ ਰਿਹਾ ਹੈ ਕਿ ਇਹ ਤਸਵੀਰ ਬੀਚ ‘ਤੇ ਖਿੱਚੀ ਗਈ ਹੈ। ਤਸਵੀਰ 'ਚ ਕਰੀਨਾ ਆਪਣੀ ਨੋ-ਮੇਕਅੱਪ ਲੁੱਕ' ਚ ਵੀ ਖੂਬਸੂਰਤ ਲੱਗ ਰਹੀ ਹੈ।

inside image of kareen kapoor-min Image Source: Instagram

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਰੀਨਾ, ਜੋ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ, ਨੇ ਸੋਸ਼ਲ ਮੀਡੀਆ 'ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਤੈਮੂਰ, ਸੈਫ ਅਤੇ ਜੇਹ ਉਸਦੇ ਨਾਲ ਨਜ਼ਰ ਆ ਰਹੇ ਹਨ। ਆਪਣੀ ਦੂਜੀ ਤਸਵੀਰ ਵਿੱਚ ਕਰੀਨਾ ਅਤੇ ਸੈਫ ਨੂੰ ਸਵੀਮਿੰਗ ਪੂਲ ਵਿੱਚ ਵੇਖਿਆ ਜਾ ਸਕਦਾ ਹੈ ।

saif and kareen Image Source: Instagram

0 Comments
0

You may also like