ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਦੇ ਗ੍ਰੈਂਡ ਫਿਨਾਲੇ ‘ਚ ਅਖਿਲ ਲਗਾਉਣਗੇ ਰੌਣਕਾਂ

written by Shaminder | October 09, 2021

ਪੀਟੀਸੀ ਪੰਜਾਬੀ ‘ਤੇ ਅੱਜ ਸੰਗੀਤ ਦਾ ਮਹਾ ਮੁਕਾਬਲਾ ਹੋਣ ਜਾ ਰਿਹਾ ਹੈ । ਜੀ ਹਾਂ ਅੱਜ ਛੋਟੇ ਸੁਰਬਾਜ਼ਾਂ ਯੁਵਰਾਜ ਸਿੰਘ, ਜੌਏਦੀਪ ਸਿੰਘ, ਪ੍ਰਿੰਸ ਕੁਮਾਰ, ਇਸ਼ੀਤਾ, ਮਨਰਾਜ ਸਿੰਘ ਅਤੇ ਮੰਨਤ ਵਿੱਚੋਂ ਕੋਈ ਇੱਕ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 (Voice Of Punjab Chhota Champ-7) ਦਾ ਖਿਤਾਬ ਆਪਣੇ ਨਾਂਅ ਕਰੇਗਾ। ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਦੇ ਗ੍ਰੈਂਡ ਫਿਨਾਲੇ ‘ਚ ਇਹ ਛੋਟੇ ਸੁਰਬਾਜ਼ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਜੱਜਾਂ ਨੂੰ ਪ੍ਰਭਾਵਿਤ ਕਰਨਗੇ ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ’ਤੇ ਅੱਜ ਹੋਵੇਗਾ ਸੰਗੀਤ ਦਾ ਮਹਾ ਮੁਕਾਬਲਾ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਦਾ ਗਰੈਂਡ ਫ਼ਿਨਾਲੇ

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਦੇ ਛੋਟੇ ਸੁਰਬਾਜ਼ਾਂ ਦੇ ਮੁਕਾਬਲੇ ਨੂੰ ਤੁਸੀਂ 9 ਅਕਤੂਬਰ, ਦਿਨ ਸ਼ਨਿੱਚਰਵਾਰ, ਰਾਤ 7:30  ਵਜੇ ਵੇਖ ਸਕਦੇ ਹੋ । ਸੁਰਾਂ ਦੇ ਨਾਲ ਸੱਜੀ ਇਸ ਸ਼ਾਮ ਨੂੰ ਹੋਰ ਵੀ ਜ਼ਿਆਦਾ ਸੁਰੀਲੀ ਬਨਾਉਣ ਲਈ ਆ ਰਹੇ ਹਨ ਗਾਇਕ ਅਖਿਲ ।

Grand Finale,,-min (2)

ਇਸ ਸ਼ੋਅ ‘ਚ ਅਖਿਲ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਣਗੇ । ਤੁਸੀਂ ਵੀ ਸੁਰਾਂ ਨਾਲ ਸੱਜੀ ਇਸ ਸ਼ਾਮ ਦੇ ਗਵਾਹ ਬਣ ਸਕਦੇ ਹੋ । ਦੱਸ ਦਈਏ ਅੱਜ ਹੋਣ ਵਾਲੇ ਗ੍ਰੈਂਡ ਫਿਨਾਲੇ ‘ਚ ਬੱਚਿਆਂ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਜਾਵੇਗੀ ।ਹਾਲਾਂਕਿ ਇਸ ਸ਼ੋਅ ਦਾ ਜੇਤੂ ਇੱਕ ਹੀ ਪ੍ਰਤੀਭਾਗੀ ਹੋਵੇਗਾ ।

 

View this post on Instagram

 

A post shared by PTC Punjabi (@ptcpunjabi)

0 Comments
0

You may also like