ਅਜੀਬੋ-ਗਰੀਬ ਪੋਸਟਰ ਸ਼ੇਅਰ ਕਰਦੇ ਹੋਏ ਅਕਸ਼ੇ ਕੁਮਾਰ ਨੇ ਕਿਹਾ ‘ਬਾਪ ਰੇ ਬਾਪ’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  February 13th 2020 04:01 PM  |  Updated: February 13th 2020 04:01 PM

ਅਜੀਬੋ-ਗਰੀਬ ਪੋਸਟਰ ਸ਼ੇਅਰ ਕਰਦੇ ਹੋਏ ਅਕਸ਼ੇ ਕੁਮਾਰ ਨੇ ਕਿਹਾ ‘ਬਾਪ ਰੇ ਬਾਪ’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਬਾਲੀਵੁੱਡ ਦੇ ਇੰਟਰਨੈਸ਼ਨਲ ਖਿਲਾੜੀ ਯਾਨੀ ਕਿ ਅਕਸ਼ੇ ਕੁਮਾਰ ਜਿਹੜੇ ਇਸ ਸਾਲ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਐਲਾਨ ਕਰ ਰਹੇ ਨੇ। ਅਕਸ਼ੇ ਕੁਮਾਰ ਦੀ ਝੋਲੀ ‘ਚ ‘ਸੂਰਿਆਵੰਸ਼ੀ’, ‘ਲਕਸ਼ਮੀ ਬੰਬ’, ‘ਪ੍ਰਿਥਵੀ ਰਾਜ’, ‘ਬੱਚਨ ਪਾਂਡੇ’, ‘ਅਤਰੰਗੀ ਰੇ’ ਤੇ ‘ਬੈਲ ਬੌਟਮ’ ਵਰਗੀ ਫ਼ਿਲਮਾਂ ਨੇ। ਇਸ ਦੌਰਾਨ ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ।

View this post on Instagram

 

Ek se bhale do, do se bhale teen…Baap Re Baap, A Masaledaar entertainer coming your way soon. Watch out ! #BaapReBaap

A post shared by Akshay Kumar (@akshaykumar) on

ਹੋਰ ਵੇਖੋ:ਅਕਸ਼ੇ ਕੁਮਾਰ ਨੂੰ ਕੈਟਰੀਨਾ ਕੈਫ ਦਾ ਵੀਡੀਓ ਬਨਾਉਣਾ ਪਿਆ ਮਹਿੰਗਾ, ਅਦਾਕਾਰਾ ਨੇ ਝਾੜੂ ਨਾਲ ਮਾਰਿਆ, ਵੀਡੀਓ ਹੋਇਆ ਵਾਇਰਲ

ਜੀ ਹਾਂ ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਅਜੀਬੋ ਗਰੀਬ ਪੋਸਟਰ ਸ਼ੇਅਰ ਕਰਦੇ ਹੋਏ ਅਕਸ਼ੇ ਕੁਮਾਰ ਨੇ ਲਿਖਿਆ ਹੈ, ‘ਏਕ ਸੇ ਭਲੇ ਦੋ, ਦੋ ਸੇ ਭਲੇ ਤੀਨ...ਬਾਪ ਰੇ ਬਾਪ, ਮਸਾਲੇਦਾਰ ਐਂਨਟਰਟੇਨਮੈਂਟ ਬਹੁਤ ਜਲਦ। ਦੋਖੋ! #BaapReBaap’

View this post on Instagram

 

Spotted : The newest #SwachhBharat brand ambassador on the sets of #Sooryavanshi ? @katrinakaif #BTS

A post shared by Akshay Kumar (@akshaykumar) on

ਇਸ ਪੋਸਟਰ ਉੱਤੇ ਅਕਸ਼ੇ ਕੁਮਾਰ ਤਿੰਨ ਵੱਖ-ਵੱਖ ਲੁੱਕਸ ‘ਚ ਨਜ਼ਰ ਆ ਰਹੇ ਹਨ। ਇਹ ਪੋਸਟਰ ਸ਼ੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਤੇ ਪਸੰਦ ਕੀਤਾ ਜਾ ਰਿਹਾ ਹੈ। ਅਕਸ਼ੇ ਦੀ ਇਹ ਪੋਸਟ ਨੂੰ ਸੱਤ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਜ਼ਿਕਰਯੋਗ ਹੈ ਅਕਸ਼ੇ ਕੁਮਾਰ ਆਪਣੇ ਇਸ ਨਵੇਂ ਪ੍ਰੋਜੈਕਟ ‘ਚ ਉਹ ਟ੍ਰੀਪਲ ਰੋਲ ‘ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network