
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ ਜੋ ਅਕਸਰ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ । ਸੋਸ਼ਲ ਮੀਡੀਆ (Social Media) ਇੱਕ ਅਜਿਹਾ ਪਲੇਟਫਾਰਮ ਹੈ ਜਿਸ ਦੇ ਜ਼ਰੀਏ ਮਿੰਟਾਂ ਸਕਿੰਟਾਂ ‘ਚ ਤੁਹਾਡੀ ਜਾਣਕਾਰੀ ਦੇਸ਼ ਦੁਨੀਆ ਦੇ ਕਿਸੇ ਵੀ ਹਿੱਸੇ ‘ਚ ਪਹੁੰਚ ਜਾਂਦੀ ਹੈ । ਸੋਸ਼ਲ ਮੀਡੀਆ ਦੇ ਇਸ ਦੌਰ ‘ਚ ਕਈ ਅਜਿਹੇ ਲੋਕ ਵੀ ਨੇ ਜੋ ਇਸੇ ਪਲੇਟਫਾਰਮ ਦੇ ਜ਼ਰੀਏ ਮਸ਼ਹੂਰ ਹੋਏ ਹਨ ।ਏਨੀਂ ਦਿਨੀਂ ਗਾਇਕਾ ਅਮਨ ਬੱਸੀ (Aman Bassi) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ ।

ਹੋਰ ਪੜ੍ਹੋ : ਵਿਆਹ ਤੋਂ ਬਾਅਦ ਕੰਮ ‘ਤੇ ਪਰਤੀ ਆਲੀਆ ਭੱਟ ਦੀਆਂ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਹੋਈਆਂ ਵਾਇਰਲ
ਜਿਸ ‘ਚ ਉਹ ਗਾਉਂਦੀ ਹੋਈ ਦਿਖਾਈ ਦੇ ਰਹੀ ਹੈ । ਪਰ ਉਸ ਦਾ ਰੈਪ ਵਾਲੇ ਅੰਦਾਜ਼ ‘ਚ ਗਾਇਆ ਇਹ ਗੀਤ ਲੋਕਾਂ ਨੂੰ ਕੁਝ ਜ਼ਿਆਦਾ ਪਸੰਦ ਨਹੀਂ ਆ ਰਿਹਾ ਅਤੇ ਉਹ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਇਸ ਵੀਡੀਓ ‘ਤੇ ਕਰ ਰਹੇ ਹਨ । ਕਿਸੇ ਨੇ ਕਮੈਂਟ ਕੀਤਾ ਕਿ ਢਿਚੈਂਕ ਪੂਜਾ ਦੀ ਭੂਆ ਲੱਗਦੀ।

ਹੋਰ ਪੜ੍ਹੋ : ਕਰੀਨਾ ਕਪੂਰ ਦੇ ਬੇਟੇ ਜੇਹ ਅਲੀ ਖ਼ਾਨ ਦਾ ਕਿਊਟ ਵੀਡੀਓ ਵਾਇਰਲ, ਕਾਰ ਚਲਾਉਂਦਾ ਨਜ਼ਰ ਆਇਆ ਨੰਨ੍ਹਾ ਜੇਹ
ਇੱਕ ਹੋਰ ਨੇ ਲਿਖਿਆ ਕਿ ਪੂਰੀ ਹਮਦਰਦੀ ਆ ਭੈਣ ਜੀ ਤੁਹਾਡੇ ਨਾਲ, ਇਕ ਨੇ ਲਿਖਿਆ ਢਿਚੈਂਕ ਪੂਜਾ ਪੰਜਾਬੀ ਵਰਜਨ, ਇੱਕ ਨੇ ਲਿਖਿਆ ‘ਚੀਮੇ ਦੀ ਚਚੇਰੀ ਭੈਣ’ । ਇਸ ਵੀਡੀਓ ‘ਤੇ ਕਮੈਂਟਸ ਦੀ ਬਰਸਾਤ ਹੋ ਰਹੀ ਹੈ ਅਤੇ ਕਈ ਲੋਕ ਅਮਨ ਬੱਸੀ ਨੂੰ ਟਰੋਲ ਕਰ ਰਹੇ ਹਨ ।

ਇਸ ਵੀਡੀਓ ‘ਤੇ ਲੋਕ ਖੂਬ ਮਜ਼ੇ ਲੈ ਰਹੇ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਨੇ । ਇਨ੍ਹਾਂ ਵਿੱਚੋਂ ਹੀ ਇੱਕ ਵੀਡੀਓ ਵਾਇਰਲ ਹੋਇਆ ਸੀ ਰਾਨੂੰ ਮੰਡਲ ਦਾ ਜੋ ਕਿ ਰੇਲਵੇ ਸਟੇਸ਼ਨ ‘ਤੇ ਗਾ ਕੇ ਕਾਫੀ ਪ੍ਰਸਿੱਧ ਹੋਈ ਸੀ ।ਇਸ ਤੋਂ ਇਲਾਵਾ ਝਾਰਖੰਡ ਦਾ ਇੱਕ ਬੱਚਾ ਸਹਿਦੇਵ ਵੀ ਕਾਫੀ ਮਸ਼ਹੂਰ ਹੋਇਆ ਸੀ ।
View this post on Instagram