ਅਮਿਤਾਭ ਬੱਚਨ ਨੇ ਸਿੱਧੀਵਿਨਾਇਕ ਮੰਦਰ ‘ਚ ਟੇਕਿਆ ਮੱਥਾ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਪ੍ਰਾਰਥਨਾ,ਵੇਖੋ ਵੀਡੀਓ

written by Shaminder | November 11, 2022 12:22pm

ਅਮਿਤਾਭ ਬੱਚਨ (Amitabh Bachchan) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਊਂਚਾਈ’ ਨੂੰ ਲੈ ਕੇ ਸੁਰਖੀਆਂ ‘ਚ ਹਨ । ਫ਼ਿਲਮ ਦੀ ਪ੍ਰਮੋਸ਼ਨ ‘ਚ ਉਹ ਰੁੱਝੇ ਹੋਏ ਹਨ । ਇਸੇ ਦਰਮਿਆਨ ਉਹ ਸਿੱਧੀ ਵਿਨਾਇਕ ਮੰਦਰ  (Siddhivinayak temple) ‘ਚ ਮੱਥਾ ਟੇਕਣ ਦੇ ਲਈ ਪਹੁੰਚੇ । ਜਿੱਥੇ ਉਨ੍ਹਾਂ ਨੇ ਫ਼ਿਲਮ ਦੀ ਕਾਮਯਾਬੀ ਦੇ ਲਈ ਦੁਆ ਕੀਤੀ । ਇਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਮਿਤਾਭ ਮੰਦਰ ‘ਚ ਮੱਥਾ ਟੇਕਦੇ ਦਿਖਾਈ ਦੇ ਰਹੇ ਹਨ ।

Shweta nanda with father amitabh Image Source: Instagram

ਹੋਰ ਪੜ੍ਹੋ : ਸ਼ੂਟਿੰਗ ਦੇ ਦੌਰਾਨ ਜਾਨ੍ਹਵੀ ਕਪੂਰ ਨੇ ਪਾ ਲਿਆ ਏਨਾਂ ਭਾਰਾ ਲਹਿੰਗਾ, ਚੁੱਕਣ ਦੇ ਲਈ ਸ਼ਖਸ ਦੀ ਲੈਣੀ ਪਈ ਮਦਦ

ਦੱਸ ਦਈਏ ਕਿ ਅਮਿਤਾਭ ਦੀ ਫ਼ਿਲਮ ‘ਊਂਚਾਈ’ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ । ਇਸ ਫ਼ਿਲਮ ‘ਚ ਬੋਮਨ ਈਰਾਨੀ, ਅਨੁਪਮ ਖੇਰ, ਡੈਨੀ ਅਤੇ ਸਾਰਿਕਾ ਲੀਡ ਰੋਲ ‘ਚ ਨਜ਼ਰ ਆਉਣਗੇ । ਅਮਿਤਾਭ ਬੱਚਨ ਬੇਸ਼ੱਕ ਜ਼ਿੰਦਗੀ ਦੇ ਇਸ ਪੜਾਅ ‘ਤੇ ਪਹੁੰਚ ਗਏ ਹਨ ।

Amitabh Bachchan becomes Goodwill Ambassador of 'Maa Bharati Ke Sapoot' Image Source : instagram

ਹੋਰ ਪੜ੍ਹੋ : ਬਰਤਾਨਵੀਂ ਫ਼ੌਜ ‘ਚ ਸਿੱਖ ਫ਼ੌਜੀਆਂ ਨੂੰ ਰੋਜ਼ਾਨਾ ਨਿੱਤਨੇਮ ਲਈ ਮੁਹੱਈਆ ਕਰਵਾਏ ਗਏ ਗੁਟਕਾ ਸਾਹਿਬ

ਪਰ ਉਨ੍ਹਾਂ ਨੇ ਫ਼ਿਲਮੀ ਦੁਨੀਆ ਤੋਂ ਰਿਟਾਇਰਮੈਂਟ ਲੈਣ ਦੀ ਬਜਾਏ ਫ਼ਿਲਮਾਂ ‘ਚ ਸਰਗਰਮ ਰਹਿਣਾ ਹੀ ਉਚਿਤ ਸਮਝਿਆ ਅਤੇ ਉਹ ਲਗਾਤਾਰ ਫ਼ਿਲਮਾਂ ‘ਚ ਕੰਮ ਕਰ ਰਹੇ ਹਨ । ਇਸ ਤੋਂ ਇਲਾਵਾ ਕਈ ਸ਼ੋਅਜ਼ ਨੂੰ ਵੀ ਹੋਸਟ ਕਰਦੇ ਹੋਏ ਦਿਖਾਈ ਦਿੰਦੇ ਹਨ । ਪਿਛਲੇ ਕਈ ਦਹਾਕਿਆਂ ਤੋਂ ਉਹ ਇੰਡਸਟਰੀ ‘ਤੇ ਰਾਜ ਕਰਦੇ ਆ ਰਹੇ ਹਨ ।

Image Source : instagram

ਉਨ੍ਹਾਂ ਦਾ ਪੁੱਤਰ ਅਭਿਸ਼ੇਕ ਬੱਚਨ ਅਤੇ ਨੂੰਹ ਐਸ਼ਵਰਿਆ ਰਾਏ ਬੱਚਨ ਵੀ ਫ਼ਿਲਮਾਂ ‘ਚ ਸਰਗਰਮ ਹਨ ।ਸਦੀ ਦੇ ਮਹਾਂਨਾਇਕ ਦੇ ਵਜੋਂ ਜਾਣੇ ਜਾਂਦੇ ਅਮਿਤਾਭ ਬੱਚਨ ਨੇ ਫ਼ਿਲਮਾਂ ‘ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਜਿਸ ‘ਚ ਰੋਮਾਂਟਿਕ, ਸੰਜੀਦਾ ਅਤੇ ਨੈਗਟਿਵ ਕਿਰਦਾਰ ਵੀ ਨਿਭਾਏ । ਦਰਸ਼ਕਾਂ ਨੇ ਵੀ ਉਨ੍ਹਾਂ ਦੇ ਹਰ ਕਿਰਦਾਰ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ।

 

View this post on Instagram

 

A post shared by Viral Bhayani (@viralbhayani)

You may also like