ਔਰਤਾਂ ਦੇ ਜੀਂਸ ਪਹਿਣਨ ’ਤੇ ਇਤਰਾਜ਼ ਜਤਾਉਣ ਵਾਲੇ ਉਤਰਾਖੰਡ ਦੇ ਮੁੱਖ ਮੰਤਰੀ ਨੂੰ ਅਮਿਤਾਬ ਬੱਚਨ ਦੀ ਦੋਹਤੀ ਨੇ ਦਿੱਤਾ ਠੋਕਵਾਂ ਜਵਾਬ

written by Rupinder Kaler | March 18, 2021

ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਹਾਲ ਹੀ ਵਿੱਚ ਰਿਪਡ ਜੀਨਸ ਤੇ ਕਮੈਂਟ ਕੀਤਾ ਹੈ । ਜਿਸ ਨੂੰ ਲੈ ਕੇ ਕਾਫੀ ਵੱਡਾ ਵਿਵਾਦ ਖੜਾ ਹੋ ਗਿਆ ਹੈ । ਉਹਨਾਂ ਨੇ ਕਿਹਾ ਹੈ ਕਿ ਪਾਟੀ ਹੋਈ ਜੀਂਸ ਸਮਾਜ ਲਈ ਬਹੁਤ ਹੀ ਬੁਰੀ ਚੀਜ਼ ਹੈ ।ਹੁਣ ਇਸ ਕਮੈਂਟ ਤੇ ਅਮਿਤਾਬ ਬੱਚਨ ਦੀ ਦੋਹਤਰੀ ਨਵਯਾ ਨਵੇਲੀ ਨੰਦਾ ਨੇ ਸੋਸ਼ਲ ਮੀਡੀਆ ਰਾਹੀਂ ਨਰਾਜ਼ਗੀ ਜ਼ਾਹਿਰ ਕੀਤੀ ਹੈ ।

navya naveli nanda image from navya naveli nanda's instagram
ਹੋਰ ਪੜ੍ਹੋ: ਰਣਜੀਤ ਬਾਵਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ ਖ਼ਬਰੀ !
image from navya naveli nanda's instagram
ਉਸ ਨੇ ਇਸ ਦੇ ਵਿਰੋਧ ਵਿੱਚ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਉਸ ਨੇ ਰਿਪਡ ਜੀਂਸ ਪਹਿਨੀ ਹੋਈ ਹੈ । ਨਵਯਾ ਨੇ ਇਸ ਤਸਵੀਰ ਦੇ ਨਾਲ ਇੱਕ ਕੈਪਸ਼ਨ ਵੀ ਦਿੱਤਾ ਹੈ । ਨਵਯਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਮੈਂ ਆਪਣੀ ਰਿਪਡ ਜੀਂਸ ਪਹਿਨਾਂਗੀ, ਧੰਨਵਾਦ ਤੇ ਮੈਂ ਇਸ ਨੂੰ ਮਾਣ ਦੇ ਨਾਲ ਪਾਵਾਂਗੀ’ ।
image from ANI's twitter
ਤੁਹਾਨੂੰ ਦੱਸ ਦਿੰਦੇ ਹਾਂ ਦੇਹਰਾਦੂਨ ਵਿੱਚ ਇੱਕ ਵਰਕਸ਼ਾਪ ਦੌਰਾਨ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕਿਹਾ ਸੀ ‘ਮੈਂ ਅੋਰਤ ਨੂੰ ਰਿਪਡ ਜੀਂਸ ਵਿੱਚ ਦੇਖ ਕੇ ਹੈਰਾਨ ਹੋ ਗਿਆ, ਇਸ ਨਾਲ ਸਮਾਜ ਨੂੰ ਕੀ ਸੰਦੇਸ਼ ਮਿਲਦਾ ਹੈ ।

0 Comments
0

You may also like