ਗੁਰਜੋਤ ਗਿੱਲ ਦੇ ਵਿਆਹ ‘ਤੇ ਐਮੀ ਵਿਰਕ ਸਣੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਪਹੁੰਚੀਆਂ, ਵੇਖੋ ਵੀਡੀਓ

written by Shaminder | December 10, 2022 01:40pm

ਗੁੱਗੂ ਗਿੱਲ (Guggu Gill) ਦੇ ਪੁੱਤਰ ਗੁਰਜੋਤ ਗਿੱਲ (Gurjot Gill) ਦੇ ਵਿਆਹ (Wedding) ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ ਹੋਏ ਹਨ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ ।ਹੁਣ ਅਦਾਕਾਰ ਦਰਸ਼ਨ ਔਲਖ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Darshan Aulakh and Guggu Gill image source : Instagram

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਮੁੰਬਈ ਦੀ ਲੋਕਲ ਟ੍ਰੇਨ ‘ਚ ਸਫ਼ਰ ਕਰਦੀ ਆਈ ਨਜ਼ਰ, ਵੇਖੋ ਵੀਡੀਓ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁੱਗੂ ਗਿੱਲ, ਦਰਸ਼ਨ ਔਲਖ ਅਤੇ ਐਮੀ ਵਿਰਕ ਨਜ਼ਰ ਆ ਰਹੇ ਹਨ । ਐਮੀ ਵਿਰਕ ਵਿਆਹ ‘ਚ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਗੁੱਗੂ ਗਿੱਲ ਨੂੰ ਉਨ੍ਹਾਂ ਦੇ ਪੁੱਤਰ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ ।

Ammy Virk and Guggu Gill image From instagram

ਹੋਰ ਪੜ੍ਹੋ :  ਸੋਨਮ ਬਾਜਵਾ ਦੇਸੀ ਅੰਦਾਜ਼ ‘ਚ ਆਈ ਨਜ਼ਰ, ‘ਰਾਣੀ’ ਬਣ ਕੇ ਖੂਬ ਖੱਟ ਰਹੀ ਦਰਸ਼ਕਾਂ ਦਾ ਪਿਆਰ

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਤਸਵੀਰਾਂ ਵਿਆਹ ਦੀਆਂ ਵਾਇਰਲ ਹੋ ਰਹੀਆਂ ਹਨ । ਗੁੱਗੂ ਗਿੱਲ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

guggu gill image From instagram

ਬੀਤੇ ਦਿਨ ਵੀ ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁੱਗੂ ਗਿੱਲ ਦੇ ਪੁੱਤਰ ਦੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ ।

You may also like