ਐਮੀ ਵਿਰਕ ਅਤੇ ਉਹਨਾਂ ਦੀ ਮਾਂ ਦੀ ਇਸ ਵੀਡੀਓ ਨੂੰ ਫੈਨਸ ਕਰ ਰਹੇ ਹਨ ਬੇਹੱਦ ਪਸੰਦ

Written by  Rajan Sharma   |  September 22nd 2018 08:52 AM  |  Updated: September 22nd 2018 08:52 AM

ਐਮੀ ਵਿਰਕ ਅਤੇ ਉਹਨਾਂ ਦੀ ਮਾਂ ਦੀ ਇਸ ਵੀਡੀਓ ਨੂੰ ਫੈਨਸ ਕਰ ਰਹੇ ਹਨ ਬੇਹੱਦ ਪਸੰਦ

ਅੱਜ ਆਪਾਂ ਪੰਜਾਬੀ ਗਾਇਕ ”ਐਮੀ ਵਿਰਕ” ammy virk ਦੀ ਗੱਲ ਕਰਨ ਜਾ ਰਹੇ ਹਾਂ ਜਿਹਨਾਂ ਨੇ ਕਿ ਪੰਜਾਬੀ ਗਾਇਕੀ ਦੇ ਨਾਲ ਨਾਲ ਪੰਜਾਬੀ ਫ਼ਿਲਮ pollywood  ਇੰਡਸਟਰੀ ਵਿੱਚ ਬਹੁਤ ਵਧੀਆ ਪਹਿਚਾਣ ਬਣਾਈ ਹੈ | ਐਮੀ ਵਿਰਕ ਕਾਫੀ ਖ਼ੁਸ਼ ਦਿਲ ਇਨਸਾਨ ਹਨ ਅਤੇ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਰੁੱਝੇ ਸਮੇਂ ਵਿੱਚੋ ਕੁਝ ਕੁ ਟਾਈਮ ਕੱਢ ਕੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਹਮੇਸ਼ਾ ਮਸਤੀ ਕਰਦੇ ਰਹਿੰਦੇ ਹਨ ਅਤੇ ਇਸਦੀਆਂ ਵੀਡੀਓ ਵੀ ਸਾਂਝਾ ਕਰਦੇ ਰਹਿੰਦੇ ਹਨ | ਕੁਝ ਇਸ ਤਰਾਂ ਦਾ ਹੀ ਵੇਖਣ ਨੂੰ ਮਿਲ ਰਿਹਾ ਹੈ ਇਹਨਾਂ ਦੀ ਇਕ ਵੀਡੀਓ ਵਿੱਚ ਜੋ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਐਮੀ ਵਿਰਕ ਆਪਣੀ ਮੰਮੀ ਨੂੰ ਸਕੂਟਰ ਤੇ ਬਿਠਾ ਕੇ ਓਹਨਾ ਨਾਲ ਹਾਸੀ ਮਜ਼ਾਕ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਮੋਟਰ ਤੇ ਚੱਲੇ ਹਾਂ|

https://www.instagram.com/p/Bn-FYq_hsPD/?taken-by=pollywoodlife

ਇਹਨਾਂ ਦੀ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਅੱਜ ਕੱਲ ਐਮੀ ਵਿਰਕ ਆਪਣੀ ਜਲਦ ਰਿਲੀਜ ਹੋਣ ਜਾ ਰਹੀ ਪੰਜਾਬੀ ਫ਼ਿਲਮ ” ਕਿਸਮਤ ” ਨੂੰ ਲੈਕੇ ਕਾਫੀ ਉਤਸਾਹਿਤ ਹਨ | ਇਸ ਫ਼ਿਲਮ ਦੇ ਵਿੱਚ ਇਹਨਾਂ ਦੇ ਨਾਲ ਸਰਗੁਣ ਮਹਿਤਾ ਆਪਣੀ ਮੁੱਖ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ |

ਇਸ ਫ਼ਿਲਮ ਤੋਂ ਪਹਿਲਾ ਵੀ ਐਮੀ ਵਿਰਕ ਹੁਣ ਤੱਕ ਕਾਫੀ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਮੁੱਖ ਭੂਮਿਕਾ ਨਿਭਾ ਚੁੱਕੇ ਹਨ ਜਿਵੇਂ ਕਿ ” ਨਿੱਕਾ ਜ਼ੈਲਦਾਰ , ਬੰਬੂਕਾਟ,ਹਰਜੀਤਾ ” ਆਦਿ | ਐਮੀ ਵਿਰਕ ਦੀ ਗਾਇਕੀ ਅਤੇ ਅਦਾਕਾਰੀ ਨੂੰ ਲੋਕ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾ ਵਿੱਚ ਵੀ ਬਹੁਤ ਪਸੰਦ ਕਰਦੇ ਹਨ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network