ਐਮੀ ਵਿਰਕ ਤੇ ਸੋਨਮ ਬਾਜਵਾ ਫਿਰ ਇਕੱਠੇ ਪਾਉਣਗੇ ‘ਪੁਆੜਾ’ ਹੋਇਆ ਨਵੀਂ ਫ਼ਿਲਮ ਦਾ ਐਲਾਨ

Written by  Lajwinder kaur   |  March 31st 2019 10:24 AM  |  Updated: March 31st 2019 10:29 AM

ਐਮੀ ਵਿਰਕ ਤੇ ਸੋਨਮ ਬਾਜਵਾ ਫਿਰ ਇਕੱਠੇ ਪਾਉਣਗੇ ‘ਪੁਆੜਾ’ ਹੋਇਆ ਨਵੀਂ ਫ਼ਿਲਮ ਦਾ ਐਲਾਨ

ਪੰਜਾਬੀ ਇੰਡਸਟਰੀ ਦੇ ਬੇਹੱਦ ਸ਼ਾਨਦਾਰ ਗਾਇਕ ਅਤੇ ਅਦਾਕਾਰ ਐਮੀ ਵਿਰਕ ਜਿਹੜੇ ਇਸ ਸਾਲ ਬੈਕ-ਟੂ-ਬੈਕ ਫ਼ਿਲਮ ਲੈ ਕੇ ਆ ਰਹੇ ਹਨ। ਜਿਸ ਦੇ ਚੱਲਦੇ ਉਹਨਾਂ ਨੇ ਆਪਣੀ ਇੱਕ ਹੋਰ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ, ਇੱਕ ਵਾਰ ਫਿਰ ਤੋਂ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਜੋੜੀ ਇਕੱਠੀ ਨਜ਼ਰ ਆਉਣ ਵਾਲੀ ਹੈ। ਦੱਸ ਦਈਏ ਫ਼ਿਲਮ ‘ਪੁਆੜਾ’ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ ਜਿਸ ‘ਚ ਫ਼ਿਲਮ ਪੁਆੜਾ ਦੇ ਸਿਤਾਰਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਫ਼ਿਲਮ ‘ਪੁਆੜਾ’ ‘ਚ ਐਮੀ ਵਿਰਕ ਤੇ ਸੋਨਮ ਬਾਜਵਾ ਫਿਰ ਇਕੱਠੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਟੁੰਬਣਗੇ । ਪ੍ਰਸ਼ੰਸ਼ਕਾਂ ਨੂੰ ਇਸ ਫ਼ਿਲਮ ਦਾ ਕੁਝ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਹ ਫ਼ਿਲਮ ਅਗਲੇ ਸਾਲ ਗਰਮੀਆਂ 'ਚ ਰਿਲੀਜ਼ ਹੋਵੇਗੀ। ਫ਼ਿਲਹਾਲ ਇਸ ਮੂਵੀ ਦੇ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਪਰ ਮੂਵੀ 'ਚ ਕਈ ਹੋਰ ਦਿੱਗਜ ਕਲਾਕਾਰ ਵੀ ਆਪਣੀ ਅਦਾਕਾਰੀ ਦਾ ਤੜਕਾ ਲਗਾਉਂਦੇ ਨਜ਼ਰ ਆਉਣਗੇ।

ਐਮੀ ਵਿਰਕ ਅਤੇ ਸੋਨਮ ਬਾਜਵਾ ਇਸ ਤੋਂ ਪਹਿਲਾਂ ਵੀ ਨਿੱਕਾ ਜ਼ੈਲਦਾਰ ਅਤੇ ਨਿੱਕਾ ਜ਼ੈਲਦਾਰ ਦੇ ਸਿਕਵਲ ‘ਚ ਇਕੱਠੇ ਨਜ਼ਰ ਆ ਚੁੱਕੇ ਹਨ।  ਸਰੋਤਿਆਂ ਵੱਲੋਂ ਇਸ ਜੋੜੀ ਨੂੰ ਕਾਫ਼ੀ ਪਿਆਰ ਮਿਲ ਚੁੱਕਿਆ ਹੈ।

ਹੋਰ ਵੇਖੋ:ਫ਼ਿਲਮ ‘ਨਿੱਕਾ ਜ਼ੈਲਦਾਰ 3’ ਇਸ ਤਾਰੀਕ ਨੂੰ ਪਾਵੇਗੀ ਸਿਨੇਮਾ ਘਰਾਂ ‘ਚ ਧੂਮ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

ਪੁਆੜਾ ਫ਼ਿਲਮ ਨੂੰ ਫੇਮਸ ਡਾਇਰੈਕਟਰ ਰੁਪਿੰਦਰ ਚਾਹਲ ਵੱਲੋਂ ਡਾਇਰੈਕਟ ਕੀਤਾ ਜਾਵੇਗਾ। ਫ਼ਿਲਮ ਨੂੰ ਏ ਐਂਡ ਏ ਐਡਵਾਈਸਰਸ ਅਤੇ ਬਰਾਟ ਫ਼ਿਲਮ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਐਮੀ ਵਿਰਕ ਅਤੇ ਸੋਨਮ ਬਾਜਵਾ ਸਟਾਰਰ ਫ਼ਿਲਮ ਪੁਆੜਾ ਅਗਲੇ ਸਾਲ 12 ਜੂਨ ਨੂੰ ਰਿਲੀਜ਼ ਹੋਵੇਗੀ।

View this post on Instagram

 

Ok I am done ??

A post shared by Sonam Bajwa (@sonambajwa) on

ਜੇ ਗੱਲ ਕਰੀਏ ਐਮੀ ਵਿਰਕ ਅਤੇ ਸੋਨਮ ਬਾਜਵਾ ਦੇ ਵਰਕ ਫਰੰਟ ਦੀ ਤਾਂ ਐਮੀ ਵਿਰਕ ਜਿਹੜੇ ਕਬੀਰ ਖਾਨ ਦੀ ’83 ਫ਼ਿਲਮ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ ਅਤੇ ਸੋਨਮ ਬਾਜਵਾ ਵੀ ਮਸ਼ਹੂਰ ਕੋਰੀਓਗਰਾਫਰ ਅਤੇ ਨਿਰਦੇਸ਼ਕ ਰੈਮੋ ਡਿਸੂਜ਼ਾ ਦੀ ਫ਼ਿਲਮ ‘ਏ.ਬੀ.ਸੀ.ਡੀ-3’ ਦੇ ਨਾਲ ਬਾਲੀਵੁੱਡ ‘ਚ ਆਪਣਾ ਡੈਬਿਊ ਕਰਨ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network