ਬੁਰੇ ਫਸੇ ਐਮੀ ਵਿਰਕ, ‘ਨਿੱਕਾ ਜ਼ੈਲਦਾਰ 3’ ਦੇ ਨਵੇਂ ਪੋਸਟਰ ਨੇ ਸਭ ਨੂੰ ਕੀਤਾ ਹੈਰਾਨ

Written by  Lajwinder kaur   |  August 17th 2019 11:43 AM  |  Updated: August 17th 2019 11:43 AM

ਬੁਰੇ ਫਸੇ ਐਮੀ ਵਿਰਕ, ‘ਨਿੱਕਾ ਜ਼ੈਲਦਾਰ 3’ ਦੇ ਨਵੇਂ ਪੋਸਟਰ ਨੇ ਸਭ ਨੂੰ ਕੀਤਾ ਹੈਰਾਨ

‘ਨਿੱਕਾ ਜ਼ੈਲਦਾਰ’ ਅਜਿਹੀ ਪਹਿਲੀ ਪੰਜਾਬੀ ਫ਼ਿਲਮ ਹੈ ਜਿਸਦਾ ਤੀਜਾ ਭਾਗ ਆ ਰਿਹਾ ਹੈ। ਜੀ ਹਾਂ ਐਮੀ ਵਿਰਕ ਤੇ ਵਾਮਿਕਾ ਗੱਬੀ ਸਟਰਾਰ ਇਸ ਫ਼ਿਲਮ ਦਾ ਦਰਸ਼ਕਾਂ ਵੱਲੋਂ ਕਈ ਮਹੀਨਿਆਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਫ਼ਿਲਮ ਦੇ ਪ੍ਰੋਡਿਊਸਰਾਂ ਤੇ ਡਾਇਰੈਕਟਰ ਵੱਲੋਂ ਫ਼ਿਲਮ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ਫ਼ਿਲਮ ਦਾ ਪਹਿਲਾਂ ਆਫ਼ੀਸ਼ੀਅਲ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਪਰ ਪੋਸਟਰ ‘ਚ ਐਮੀ ਵਿਰਕ ਦੇ ਨਾਲ ਵਾਮਿਕਾ ਗੱਬੀ ਦੀ ਜਗ੍ਹਾ ਕੋਈ ਹੋਰ ਹੀ ਨਜ਼ਰ ਆ ਰਹੇ। ਜੀ ਹਾਂ ਐਮੀ ਵਿਰਕ ਨੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ, ‘1,2,3 go..... ਸੱਤ ਸ੍ਰੀ ਅਕਾਲ ਜੀ... ਨਿੱਕਾ ਫੇਰ ਫੱਸ ਗਿਆ ਕਸੂਤਾ... ਦੱਸਿਓ ਜੋੜੀ ਕਿਵੇਂ ਦੀ ਲੱਗੀ?... ਮੇਰਾ ਵਾਅਦਾ ਹੈ... ਬਹੁਤ ਪਸੰਦ ਆਉਂਣੀ ਤੁਹਾਨੂੰ ਫ਼ਿਲਮ... ਸਾਰੀ ਟੀਮ ਦਾ ਬਹੁਤ ਧੰਨਵਾਦ...ਸ਼ੁਕਰ ਵਾਹਿਗੁਰੂ ਜੀ ਦਾ...’

ਹੋਰ ਵੇਖੋ:ਹਾਕੀ ਖਿਡਾਰੀ ਹਰਜੀਤ ਸਿੰਘ ਨੇ ਕਿਹਾ, ‘ਇਹ ਸਿਰਫ਼ ਇੱਕ ਫ਼ਿਲਮ ਨਹੀਂ, ਮੇਰੀ ਜ਼ਿੰਦਗੀ ਹੈ’

ਪੋਸਟਰ ‘ਚ ਐਮੀ ਵਿਰਕ ਯਾਨੀ ਕਿ ਨਿੱਕਾ ਬਹੁਤ ਨਿਰਾਸ਼ ਨਜ਼ਰ ਆ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਜੋੜੀਦਾਰ ਦੇ ਰੂਪ ‘ਚ ਵਾਮਿਕਾ ਗੱਬੀ ਦੀ ਜਗ੍ਹਾ ਨਿਰਮਲ ਰਿਸ਼ੀ ਨਜ਼ਰ ਆ ਰਹੇ ਹਨ। ਪੋਸਟਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਤੇ ਸੋਸ਼ਲ ਮੀਡੀਆ ਦੇ ਗਲਿਆਰਿਆਂ ‘ਚ ਛਾਇਆ ਹੋਇਆ ਹੈ। ਇਸ ਪੋਸਟਰ ਤੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਤੋਂ ਲੈ ਕੇ ਪੰਜਾਬੀ ਹਸਤੀਆਂ ਨੇ ਕਮੈਂਟ ਕਰਕੇ ਮੁਬਾਰਕਾਂ ਦਿੱਤੀਆਂ ਨੇ।

‘ਨਿੱਕਾ ਜ਼ੈਲਦਾਰ 3’ ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ਦੀ ਕਹਾਣੀ ਨੂੰ ਗੁਰਪ੍ਰੀਤ ਸਿੰਘ ਤੇ ਜਗਦੀਪ ਸਿੱਧੂ ਹੋਰਾਂ ਨੇ ਮਿਲਕੇ ਲਿਖੀ ਹੈ। ਇਸ ਫ਼ਿਲਮ ‘ਚ ਐਮੀ ਵਿਰਕ ਅਤੇ ਵਾਮਿਕਾ ਗੱਬੀ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਜਿਵੇਂ ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਬਨਿੰਦਰਜੀਤ ਸਿੰਘ ਬੰਨੀ ਤੇ ਕਈ ਹੋਰ ਅਦਾਕਾਰ ਨਜ਼ਰ ਆਉਣਗੇ। ‘ਨਿੱਕਾ ਜ਼ੈਲਦਾਰ 3’ ਪਟਿਆਲਾ ਮੋਸ਼ਨ ਪਿਕਚਰਸ ਦੇ ਬਾਨੀ ਨਿਰਮਾਤਾ ਅਮਨੀਤ ਸ਼ੇਰ ਕਾਕੂ ਦੀ ਅਗਵਾਈ ਹੇਠ ਬਣੀ ਹੈ। ਇਹ ਫ਼ਿਲਮ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network