ਐਮੀ ਵਿਰਕ ਦਾ ‘ਬਰਫੀ’ ਆ ਰਿਹਾ ਸਭ ਨੂੰ ਪਸੰਦ, ਮਨਿੰਦਰ ਬੁੱਟਰ ਨੇ ਵੀ ਲੁਟਾਇਆ ਪਿਆਰ

Written by  Lajwinder kaur   |  June 09th 2020 03:25 PM  |  Updated: June 09th 2020 04:01 PM

ਐਮੀ ਵਿਰਕ ਦਾ ‘ਬਰਫੀ’ ਆ ਰਿਹਾ ਸਭ ਨੂੰ ਪਸੰਦ, ਮਨਿੰਦਰ ਬੁੱਟਰ ਨੇ ਵੀ ਲੁਟਾਇਆ ਪਿਆਰ

ਪੰਜਾਬੀ ਗਾਇਕ ਐਮੀ ਵਿਰਕ ਜੋ ਕਿ ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਖੂਬ ਸਮਾਂ ਬਿਤਾ ਰਹੇ ਨੇ । ਉਹ ਪੁਰਾਣੇ ਗੀਤਾਂ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰ ਕੇ ਪੋਸਟ ਕਰ ਰਹੇ ਨੇ । ਉਨ੍ਹਾਂ ਦੇ ਇਹ ਗੀਤ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਹੇ ਨੇ । ਅਜਿਹੇ ‘ਚ ਉਨ੍ਹਾਂ ਦੇ ਪਰਿਵਾਰ ‘ਚ ਇੱਕ ਹੋਰ ਮੈਂਬਰ ਸ਼ਾਮਿਲ ਹੋ ਗਿਆ ਹੈ । ਜੀ ਹਾਂ ਐਮੀ ਵਿਰਕ ਨੇ ਆਪਣਾ ਇੱਕ ਪਾਲਤੂ ਡੌਗੀ ਰੱਖਿਆ ਹੈ ।

View this post on Instagram

 

Introducing new family member BARFI ❤️ WAHEGURU JI BLESS U ALL ???❤️... #peace

A post shared by Ammy Virk ( ਐਮੀ ਵਿਰਕ ) (@ammyvirk) on

Vote for your favourite : https://www.ptcpunjabi.co.in/voting/

ਵ੍ਹਾਈਟ ਰੰਗ ਦੇ ਕਿਊਟ ਜਿਹੇ ਪੱਪੀ ਦੇ ਨਾਲ ਇੰਸਟਾਗ੍ਰਾਮ ਅਕਾਉਂਟ ‘ਤੇ ਫੋਟੋ ਸ਼ੇਅਰ ਕਰਦੇ ਹੋਏ ਐਮੀ ਵਿਰਕ ਨੇ ਲਿਖਿਆ ਹੈ, ‘ਰੁਬਰੂ ਕਰਵਾਉਣ ਜਾ ਰਿਹਾ ਹੈ ਸਾਡੇ ਪਰਿਵਾਰ ਦੇ ਨਵੇਂ ਫੈਮਿਲੀ ਮੈਂਬਰ ਦੇ ਨਾਲ ਬਰਫੀ (BARFI).. ਵਾਹਿਗੁਰੂ ਜੀ ਸਭ ਨੂੰ ਅਸੀਸਾਂ ਦਿੰਦੇ ਰਹਿਣ’ ਨਾਲ ਹੀ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ । ਫੈਨਜ਼ ਤੇ ਪੰਜਾਬੀ ਕਲਾਕਾਰਾਂ ਬਰਫੀ ਨੂੰ ਖੂਬ ਪਸੰਦ ਆ ਰਿਹਾ ਹੈ । ਹੁਣ ਤੱਕ ਇਸ ਪੋਸਟ ਉੱਤੇ ਦੋ ਲੱਖ ਵੱਧ ਲਾਈਕਸ ਆ ਚੁੱਕੇ ਨੇ ।

ਹੋਰ ਵੇਖੋ:ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਬਹੁਤ ਜਲਦ ‘ਜੋੜੀ’ ਫ਼ਿਲਮ ਦੇ ਟਰੇਲਰ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ

ਉਧਰ ਮਨਿੰਦਰ ਬੁੱਟਰ ਨੇ ਵੀ ਕੁਝ ਦਿਨ ਪਹਿਲਾਂ ਬਰਫੀ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ । ਜੇ ਗੱਲ ਕਰੀਏ ਪਾਲਤੂ ਜਾਨਵਰ ਰੱਖਣ ਦੀ ਤਾਂ ਸੋਨਮ ਬਾਜਵਾ ਵੀ ਆਪਣੇ ਡੌਗੀ ਸਿੰਬਾ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ । ਇਸ ਤੋਂ ਇਲਾਵਾ ਪਰਮੀਸ਼ ਵਰਮਾ ਨੇ ਵੀ ਬਾਗੀ ਨਾਂਅ ਦਾ ਡੌਗੀ ਰੱਖਿਆ ਹੋਇਆ ਹੈ । ਉਹ ਵੀ ਅਕਸਰ ਆਪਣੇ ਡੌਗੀ ਦੀਆਂ ਮਸਤੀ ਕਰਦਿਆਂ ਦੀ ਵੀਡੀਓਜ਼ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

 

View this post on Instagram

 

??

A post shared by Sonam Bajwa (@sonambajwa) on

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network