ਐਮੀ ਵਿਰਕ ਨੇ ਤਾਨੀਆ ਦੀ ਆਉਣ ਵਾਲੀ ਫ਼ਿਲਮ ‘ਓਏ ਮੱਖਣਾ’ ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਿਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

written by Lajwinder kaur | July 21, 2022

Oye Makhna New release date: ਪੰਜਾਬੀ ਸਿਨੇਮਾ ਜੋ ਕਿ ਦਿਨੋ ਦਿਨ ਤਰੱਕੀ ਕਰ ਰਿਹਾ ਹੈ। ਜਿਸ ਕਰਕੇ ਹਰ ਹਫਤੇ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਅਤੇ ਕਈ ਨਵੀਆਂ ਫ਼ਿਲਮਾਂ ਦੇ ਐਲਾਨ ਵੀ ਕੀਤੇ ਜਾ ਰਹੇ ਹਨ। ਅਜਿਹੇ ‘ਚ ਤਾਰੀਕਾਂ ‘ਚ ਹੇਰ-ਫੇਰ ਹੁੰਦੇ ਰਹਿੰਦੇ ਹਨ। ਅਜਿਹੇ ‘ਚ ਐਮੀ ਵਿਰਕ ਅਤੇ ਤਾਨੀਆ ਦੀ ਆਉਣ ਵਾਲੀ ਫ਼ਿਲਮ ‘ਓਏ ਮੱਖਣਾ’ ਦੀ ਇੱਕ ਵਾਰ ਫਿਰ ਤੋਂ ਤਾਰੀਕ ਬਦਲ ਦਿੱਤੀ ਗਈ ਹੈ। ਜੀ ਹਾਂ ਇਸ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਹੈ।

ਹੋਰ ਪੜ੍ਹੋ : Taarak Mehta ਦੀ ਇਸ ਅਦਾਕਾਰਾ ਨੇ ਗੁੱਪਚੁੱਪ ਤਰੀਕੇ ਨਾਲ ਕਰਵਾਇਆ ਦੂਜਾ ਵਿਆਹ, ਲਾੜੇ ਦਾ ਨਾਮ ਜਾਣ ਕੇ ਹੋ ਜਾਵੋਗੇ ਹੈਰਾਨ

ਐਕਟਰ/ਗਾਇਕ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਸ਼ੇਅਰ ਕਰਦੇ ਹੋਏ ਇੱਕ ਛੋਟਾ ਜਿਹਾ ਟੀਜ਼ਰ ਸ਼ੇਅਰ ਕੀਤਾ ਹੈ। ਜਿਸ ‘ਚ ਐਮੀ ਵਿਰਕ, ਤਾਨੀਆ ਅਤੇ ਗੱਗੂ ਗਿੱਲ ਨਜ਼ਰ ਆ ਰਹੇ ਹਨ। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਇਹ ਫ਼ਿਲਮ ਪਹਿਲਾ ਸਤੰਬਰ ਮਹੀਨੇ ‘ਚ ਰਿਲੀਜ਼ ਹੋਣੀ ਸੀ ਹੁਣ ਦਰਸ਼ਕਾਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪੈਣਾ।

ਜੀ ਹਾਂ ਸੁਫ਼ਨਾ ਫ਼ਿਲਮ ਤੋਂ ਬਾਅਦ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਐਮੀ ਵਿਰਕ ਤੇ ਤਾਨੀਆ ਦੀ ਲਵ ਕਮਿਸਟਰੀ ਦੇਖਣ ਨੂੰ ਮਿਲੇਗੀ। ਦੱਸ ਦਈਏ ਸੁਫ਼ਨਾ ਫ਼ਿਲਮ ਦੀ ਇਸ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ।

'ਓਏ ਮੱਖਣਾ' ਫ਼ਿਲਮ ‘ਚ ਐਮੀ ਤੇ ਤਾਨੀਆ ਤੋਂ ਇਲਾਵਾ ਗੱਗੂ ਗਿੱਲ, ਸਿਧਿਕਾ ਸ਼ਰਮਾ ਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ । ਰਕੇਸ਼ ਧਵਨ ਵੱਲੋਂ ਲਿਖੀ ਇਸ ਫ਼ਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 4 ਨਵੰਬਰ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗੀ।

 

You may also like