ਅਮਰਿੰਦਰ ਗਿੱਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼, ‘Adore’ ਗਾਣੇ ਦਾ ਫਰਸਟ ਲੁੱਕ ਕੀਤਾ ਸ਼ੇਅਰ

Written by  Lajwinder kaur   |  February 13th 2022 12:50 PM  |  Updated: February 13th 2022 12:50 PM

ਅਮਰਿੰਦਰ ਗਿੱਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼, ‘Adore’ ਗਾਣੇ ਦਾ ਫਰਸਟ ਲੁੱਕ ਕੀਤਾ ਸ਼ੇਅਰ

ਪੰਜਾਬੀ ਗਾਇਕ ਅਮਰਿੰਦਰ ਗਿੱਲ Amrinder Gill ਅਜਿਹੇ ਕਲਾਕਾਰ ਨੇ ਜੋ ਕਿ ਬਹੁਤ ਹੀ ਘੱਟ ਸੋਸ਼ਲ ਮੀਡੀਆ ਉੱਤੇ ਨਜ਼ਰ ਆਉਂਦੇ ਨੇ। ਜਿਸ ਕਰਕੇ ਉਨ੍ਹਾਂ ਦੇ ਫੈਨਜ਼ ਬਹੁਤ ਹੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਗੀਤਾਂ ਅਤੇ ਫ਼ਿਲਮਾਂ ਦੀ ਉਡੀਕ ਕਰਦੇ ਰਹਿੰਦੇ ਨੇ। ਅੱਜ ਅਮਰਿੰਦਰ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਪਿਆਰਾ ਜਿਹਾ ਸਰਪ੍ਰਾਈਜ਼ ਦਿੱਤਾ ਹੈ। ਜਿਸ ਤੋਂ ਬਾਅਦ ਅਮਰਿੰਦਰ ਗਿੱਲ ਦੇ ਫੈਨਜ਼ ਫੁੱਲੇ ਨਹੀਂ ਸਮਾ ਰਹੇ ।

ਹੋਰ ਪੜ੍ਹੋ : ਐਮੀ ਵਿਰਕ ਦੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਟ੍ਰੇਲਰ ਬਿਆਨ ਕਰ ਰਿਹਾ ਹੈ ਡੌਂਕੀ ਲਾਕੇ ਅਮਰੀਕਾ ਜਾਣ ਵਾਲੇ ਨੌਜਵਾਨਾਂ ਦੀਆਂ ਮਜ਼ਬੂਰੀਆਂ ਅਤੇ ਦੁੱਖਾਂ ਦੀ ਕਹਾਣੀ, ਦੇਖੋ ਟ੍ਰੇਲਰ

karaj gill and amrinder gill

ਅਮਰਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਗੀਤ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕੀਤਾ ਹੈ। ਉਹ ‘Adore/ ਸੋਹਣੀਏ’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਇੱਕ ਛੋਟਾ ਜਿਹਾ ਪਿਆਰ ਦੇ ਨਾਲ ਭਰਿਆ ਸਰਪ੍ਰਾਈਜ਼ ਤੁਹਾਡੇ ਸਭ ਦੇ ਲਈ...ਪਿਆਰ ਹੀ ਜ਼ਿੰਦਗੀ ਹੈ #singletrack...ਤੁਹਾਡੇ ਪਿਆਰ ਲਈ...ਰੈਵ ਹੰਜਰਾ ਦੀ ਲਿਖਤ...ਲੋ ਕੀ ਦਾ ਸੰਗੀਤ ….’ ਉਨ੍ਹਾਂ ਨੇ ਨਾਲ ਹੀ ਇਸ ਗੀਤ ਦੀ ਟੀਮ ਨੂੰ ਵੀ ਟੈਗ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

ਹੋਰ ਪੜ੍ਹੋ :ਦਿਲਜੀਤ ਦੋਸਾਂਝ ਦੇ ਸਾਊਥ ਇੰਡੀਅਨ ਹੀਰੋ ਵਾਂਗ ਕੀਤੇ ਐਕਸ਼ਨ ਸਟਾਈਲ ਨੂੰ ਦੇਖ ਕੇ ਦਰਸ਼ਕ ਹੱਸ-ਹੱਸ ਹੋਏ ਦੂਹਰੇ, ਦੇਖੋ ਵੀਡੀਓ

inside image of amrinder gill and simi chahal

ਦੱਸ ਦਈਏ ਪਿਛਲੇ ਸਾਲ ਅਮਰਿੰਦਰ ਗਿੱਲ ਆਪਣੀ ਮੋਸਟ ਅਵੇਟਡ ਮਿਊਜ਼ਿਕ ਐਲਬਮ ‘ਜੁਦਾ-3’ ਦੇ ਨਾਲ ਦਰਸ਼ਕਾਂ ਦਾ ਰੂਬਰੂ ਹੋਏ ਸੀ। ਇਸ ਐਲਬਮ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ ਸੀ। ਇਸ ਤੋਂ ਇਲਾਵਾ ਉਹ ਚੱਲ ਮੇਰਾ ਪੁੱਤ-2 ਅਤੇ ਚੱਲ ਮੇਰਾ ਪੁੱਤ-3 ਫ਼ਿਲਮ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਸਨ। ਇਨ੍ਹਾਂ ਦੋਵਾਂ ਹੀ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਬਹੁਤ ਜਲਦ ਉਹ ਚੱਲ ਮੇਰਾ ਪੁੱਤ-4 ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by Amrinder Gill (@amrindergill)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network