
ਅਮਰੀਸ਼ ਪੁਰੀ (Amrish Puri) ਨੇ ਆਪਣੀਆਂ ਫ਼ਿਲਮਾਂ ਦੇ ਨਾਲ ਬਾਲੀਵੁੱਡ (Bollywood) ‘ਚ ਖ਼ਾਸ ਜਗ੍ਹਾ ਬਣਾਈ ਸੀ । ਉਨ੍ਹਾਂ ਨੇ ਅਨੇਕਾਂ ਹੀ ਯਾਦਗਾਰ ਕਿਰਦਾਰ ਨਿਭਾਏ ਹਨ । ਜਿਨ੍ਹਾਂ ਨੂੰ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਯਾਦ ਕੀਤਾ ਜਾਂਦਾ ਹੈ । ਕੁਝ ਸਾਲ ਪਹਿਲਾਂ ਅਮਰੀਸ਼ ਪੁਰੀ ਨੇ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਸੀ। ਜਿਸ ਤੋਂ ਬਾਅਦ ਅਦਾਕਾਰੀ ਦੇ ਲਾਏ ਬੂਟੇ ਨੂੰ ਉਨ੍ਹਾਂ ਦੇ ਪੋਤੇ ਵਰਧਨ ਪੁਰੀ (Vardhan Puri) ਵੱਲੋਂ ਲਗਾਤਾਰ ਸਿੰਜਿਆ ਜਾ ਰਿਹਾ ਹੈ ।

ਹੋਰ ਪੜ੍ਹੋ : ਅਮਰੀਸ਼ ਪੁਰੀ ਦੇ ਜਨਮ ਦਿਨ ’ਤੇ ਉਹਨਾਂ ਦਾ ਪੰਜਾਬੀ ਰੰਗ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ
ਫ਼ਿਲਮ ‘ਪਾਗਲ’ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਵਾਲਾ ਅਮਰੀਸ਼ ਪੁਰੀ ਦਾ ਪੋਤਾ ਵਰਧਨ ਪੁਰੀ ਕਈ ਸਟਾਰ ਕਿੱਡਜ ਨੂੰ ਮਾਤ ਦਿੰਦਾ ਹੈ । ਕੁਝ ਸਮਾਂ ਪਹਿਲਾਂ ਵਰਧਨ ਪੁਰੀ ਨੇ ਇੱਕ ਅਖਬਾਰ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਸੀ ਕਿ ਵਰਧਨ ਪੁਰੀ ਮੁਤਾਬਕ ਉਨ੍ਹਾਂ ਦੇ ਦਾਦਾ ਜੀ ਅਮਰੀਸ਼ ਪੁਰੀ ਆਪਣੇ ਕਿਰਦਾਰਾਂ ਵਿੱਚ ਏਨਾ ਖੁੱਬ ਜਾਂਦੇ ਸਨ ਕਿ ਜੇ ਕਿਸੇ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾਉਣਾ ਹੁੰਦਾ ਸੀ ਤਾਂ ਉਹ ਕਿਸੇ ਪੁਲਿਸ ਅਧਿਕਾਰੀ ਕੋਲ ਜਾਂਦੇ ਸਨ ਅਤੇ ਉਸ ਦੇ ਸਟਾਈਲ ਅਤੇ ਉਸ ਦੇ ਗੱਲਬਾਤ ਕਰਨ ਦਾ ਤਰੀਕਾ ਵੇਖਦੇ ਹੁੰਦੇ ਸਨ

ਹੋਰ ਪੜ੍ਹੋ : ਡਾਇਰੈਕਟਰ ਰਾਮ ਗੋਪਾਲ ਵਰਮਾ ਇੱਕ ਵਾਰ ਫਿਰ ਆਏ ਵਿਵਾਦਾਂ ਵਿੱਚ, ਮੁਲਾਜ਼ਮਾਂ ਨੂੰ ਤਨਖਾਹ ਨਾ ਦੇਣ ਦਾ ਲੱਗਾ ਇਲਜ਼ਾਮ
ਅਤੇ ਫਿਰ ਘਰ ਆ ਕੇ ਉਸ ਤਰ੍ਹਾਂ ਦਾ ਵਰਤਾਉ ਘਰ ਵਾਲਿਆਂ ਨਾਲ ਕਰਦੇ ਹੁੰਦੇ ਸਨ । ਵਰਧਨ ਮੁਤਾਬਿਕ ਅਮਰੀਸ਼ ਪੁਰੀ ਦਾ ਕਹਿਣਾ ਸੀ ਕਿ ਜ਼ਿੰਦਗੀ 'ਚ ਜੇ ਵੱਡਾ ਅਦਾਕਾਰ ਬਣਨਾ ਹੈ ਤਾਂ ਕਿਸੇ ਦੀ ਵੀ ਨਕਲ ਨਾ ਕਰੋ ।

ਇਸ ਤੋਂ ਇਲਾਵਾ ਵਰਧਨ ਨੇ ਖੁਲਾਸਾ ਕੀਤਾ ਕਿ ਜਦੋਂ ਅਮਰੀਸ਼ ਪੁਰੀ ਘਰ 'ਚ ਹੁੰਦੇ ਸੀ ਤਾਂ ਕੋਈ ਬੋਲ ਨਹੀਂ ਸੀ ਸਕਦਾ ਅਤੇ ਕਾਮਯਾਬ ਅਦਾਕਾਰ ਹੋਣ ਦੇ ਬਾਵਜੂਦ ਹੰਕਾਰ ਤਾਂ ਉਨ੍ਹਾਂ ਦੇ ਨੇੜੇ ਤੇੜੇ ਵੀ ਕਦੇ ਫੜਕਿਆ ਵੀ ਨਹੀਂ,ਨਿਮਰਤਾ ਅਤੇ ਹਲੀਮੀ ਦੇ ਪੁੰਜ ਸਨ ।ਥੀਏਟਰ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਵਰਧਨ ਪੁਰੀ ਨੇ ਕਦੇ ਵੀ ਆਪਣੇ ਦਾਦੇ ਦੇ ਨਾਮ ਦਾ ਸਹਾਰਾ ਲੈ ਕੇ ਫ਼ਿਲਮਾਂ ਨਹੀਂ ਸਨ ਮਿਲੀਆ ।
View this post on Instagram