ਗੱਲਾਂ ਬਹੁਤ ਕਰਨੀਆਂ ਸੀ ਹਲੇ ਤੇਰੇ ਨਾਲ ਦਾਦੀ ਪਰ ਪਰਮਾਤਮਾ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ- ਅੰਮ੍ਰਿਤ ਮਾਨ
ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਦੁਖਦਾਇਕ ਪੋਸਟ ਪਾਈ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਪੋਸਟ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਦੀ ਪਿਆਰੀ ਦਾਦੀ ਜੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਨੇ। ਅੰਮ੍ਰਿਤ ਮਾਨ ਨੇ ਆਪਣੀ ਦਾਦੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਮੇਰੀ ਪਿਆਰੀ ਦਾਦੀ ਮਾਂ ਸਾਨੂੰ ਛੱਡ ਕੇ ਚਲੀ ਗਈ...ਗੱਲਾਂ ਬਹੁਤ ਕਰਨੀਆਂ ਸੀ ਹਲੇ ਤੇਰੇ ਨਾਲ ਦਾਦੀ ਪਰ ਪਰਮਾਤਮਾ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ...ਸਾਡੇ ਦਿਲਾਂ ‘ਚ ਹਮੇਸ਼ਾਂ ਤੇਰੀ ਯਾਦ ਤੇ ਪਿਆਰ ਰਹੁੂਗਾ...ਤੇਰੀਆਂ ਅਸੀਸਾਂ ਕਰਕੇ ਏ ਇੱਥੇ ਤੱਕ ਪਹੁੰਚੇ ਆ.. RIP ਦਾਦੀ ਮਾਂ..’
ਹੋਰ ਵੇਖੋ:ਚੱਲਦੇ ਸ਼ੋਅ 'ਚ ਮਾਂ ਦੀਆਂ ਗੱਲਾਂ ਨੂੰ ਯਾਦ ਕਰ ਸ਼ੈਰੀ ਮਾਨ ਹੋਏ ਭਾਵੁਕ, ਵੀਡੀਓ ਵਾਇਰਲ
ਇਸ ਪੋਸਟ ਤੇ ਪੰਜਾਬੀ ਗਾਇਕ ਜੈਜ਼ੀ ਬੀ ਨੇ ਵੀ ਅਫ਼ਸੋਸ ਜਾਹਿਰ ਕੀਤਾ ਹੈ। ਜੈਜ਼ੀ ਬੀ ਨੇ ਅੰਮ੍ਰਿਤ ਮਾਨ ਨੂੰ ਹੌਂਸਲਾ ਦਿੰਦੇ ਹੋਏ ਲਿਖਿਆ ਹੈ, ‘ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ’
ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਨੇ ਵੀ ਅਰਦਾਸ ਕਰਦੇ ਹੋਏ ਕਿਹਾ ਹੈ ਕਿ ਪਰਮਾਤਮਾ ਅੰਮ੍ਰਿਤ ਮਾਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦਾ ਹੌਂਸਲਾ ਬਖਸ਼ਣ ।