ਅੰਮ੍ਰਿਤ ਮਾਨ ਨੇ ਸ਼ੇਅਰ ਕੀਤੀ ਆਪਣੇ ਪਿਤਾ ਦੇ ਨਾਲ ਇਹ ਖ਼ਾਸ ਤਸਵੀਰ
ਪੰਜਾਬੀ ਗਾਇਕ ਅੰਮ੍ਰਿਤ ਮਾਨ ਜੋ ਕਿ ਏਨੀਂ ਦਿਨੀਂ ਦੁਖਦਾਇਕ ਸਮੇਂ ‘ਚੋਂ ਲੰਘ ਰਹੇ ਨੇ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਨੇ । ਆਪਣੇ ਮਾਤਾ ਨੂੰ ਯਾਦ ਕਰਦੇ ਹੋਏ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀ ਸ਼ੇਅਰ ਕੀਤੀਆਂ ਸਨ ।
ਹੋਰ ਵੇਖੋ:ਮਾਸਕ ‘ਚ ਨਜ਼ਰ ਆ ਰਹੀ ਇਸ ਅਦਾਕਾਰਾ ਨੂੰ ਕੀ ਤੁਸੀਂ ਪਹਿਚਾਣਿਆ, ਬੱਬੂ ਮਾਨ ਨਾਲ ਵੀ ਨਜ਼ਰ ਆਈ ਸੀ ਪੰਜਾਬੀ ਫ਼ਿਲਮ ‘ਚ
ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਆਪਣੇ ਡੈਡੀ ਦੇ ਨਾਲ ਨਜ਼ਰ ਆ ਰਹੇ ਨੇ । ਫੋਟੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕਪੈਸ਼ਨ ‘ਚ ਲਿਖਿਆ ਹੈ, ‘ਮੇਰੀ ਲਾਇਫ਼ ਲਾਇਨ..ਮੇਰੇ ਬਾਪੂ ਜੀ’ ਤੇ ਨਾਲ ਹੀ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ । ਫੈਨਜ਼ ਕਮੈਂਟਸ ਕਰਕੇ ਅੰਮ੍ਰਿਤ ਮਾਨ ਨੂੰ ਹੌਸਲਾ ਦੇ ਰਹੇ ਨੇ ।
ਜੇ ਗੱਲ ਕਰੀਏ ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਪਿਛੇ ਜਿਹੇ ਉਹ ਸਿੱਧੂ ਮੂਸੇਵਾਲਾ ਦੇ ਨਾਲ ਬੰਬੀਹਾ ਬੋਲੇ ਗੀਤ ‘ਚ ਨਜ਼ਰ ਆਏ ਸਨ । ਦੋਵਾਂ ਗਾਇਕਾਂ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।