ਅੰਮ੍ਰਿਤ ਮਾਨ ਦੇ ਨਵੇਂ ਗੀਤ ‘MY MOON’ ਦਾ ਪੋਸਟਰ ਆਇਆ ਸਾਹਮਣੇ, ਲੈ ਕੇ ਆ ਰਹੇ ਨੇ ਰੋਮਾਂਟਿਕ ਗੀਤ

Written by  Lajwinder kaur   |  June 25th 2019 04:16 PM  |  Updated: June 25th 2019 04:16 PM

ਅੰਮ੍ਰਿਤ ਮਾਨ ਦੇ ਨਵੇਂ ਗੀਤ ‘MY MOON’ ਦਾ ਪੋਸਟਰ ਆਇਆ ਸਾਹਮਣੇ, ਲੈ ਕੇ ਆ ਰਹੇ ਨੇ ਰੋਮਾਂਟਿਕ ਗੀਤ

ਪੰਜਾਬੀ ਗਾਇਕ ਅੰਮ੍ਰਿਤ ਮਾਨ ‘ਜੱਟ ਫੱਟੇ ਚੱਕ’ ਗੀਤ ਤੇ ‘ਮਿੱਠੀ ਮਿੱਠੀ’ ਗਾਣੇ ਤੋਂ ਬਾਅਦ ਆਪਣਾ ਨਵਾਂ ਗੀਤ MY MOON ਲੈ ਕੇ ਆ ਰਹੇ ਹਨ। ਇਸ ਗੀਤ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ ਤੇ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਹ ਗੀਤ ਰੋਮਾਂਟਿਕ ਜ਼ੌਨਰ  ਦਾ ਹੋਵੇਗਾ।

ਹੋਰ ਵੇਖੋ:‘PLATINUM’ ਗੀਤ ‘ਚ ਹਰਦੀਪ ਗਰੇਵਾਲ ਤੇ ਗੁਰਲੇਜ਼ ਅਖ਼ਤਰ ਦੀ ਜੁਗਲਬੰਦੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

ਗੀਤ ਦੇ ਬੋਲ ਵੀ ਖ਼ੁਦ ਅੰਮ੍ਰਿਤ ਮਾਨ ਦੀ ਕਲਮ ਚੋਂ ਨਿਕਲੇ ਨੇ। ਮਾਈ ਮੂਨ ਗਾਣੇ ਦਾ ਮਿਊਜ਼ਿਕ Prophec ਨੇ ਦਿੱਤਾ ਹੈ। ਗੀਤ ਦੀ ਵੀਡੀਓ ਟਰੂ ਮੇਕਰ ਵੱਲੋਂ ਤਿਆਰ ਕੀਤੀ ਗਈ ਹੈ। ਇਹ ਗੀਤ 29 ਜੂਨ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਵੀ ਅੰਮ੍ਰਿਤ ਮਾਨ ਆਪਣੀ ਆਵਾਜ਼ ਦੇ ਨਾਲ ਟਰੈਡਿੰਗ ਨਖ਼ਰਾ, ਪੈੱਗ ਦੀ ਵਾਸ਼ਨਾ, ਬੰਬ ਜੱਟ, ਕਾਲੀ ਕਮੇਰੋ, ਅੱਖ ਦਾ ਨਿਸ਼ਾਨਾ, ਜੈਕਟਾਂ ਲਾਈਟਾਂ ਵਾਲੀਆਂ,ਜਰਮਨ ਗੰਨ, ਮਿੱਠੀ ਮਿੱਠੀ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲ ਜਿੱਤ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network